फुलाँ दा बनाया तेरा हार शेराँवालीये

       न मैं कवि, न गायक, न भगत पुरा,
       किसे कला दा ना कलाकार हाँ मैं ।
       बुद्दिहीन, मस्कीन, मैं दीन दाती,
       वड्डा सारेयाँ तोँ गुनहगार हाँ मैं ॥
       तेरे चरणा दी चाहना धूल दाती,
       भुख्खा मान दा, न साहुकार हाँ मैं ।
       केवल जोश दीदार दा दिल अंदर,
       तेरे सेवकाँ दा सेवादार हाँ मैं ॥

       बोलो सच्चे दरबार की जय...

फुलाँ दा बनाया तेरा हार शेराँवालीये,
गोदी च बिठाके देदे प्यार शेराँवालीये।

भगत ध्यानू ने ध्यान तेरा लाया सी, 
कट्टे होए घौङे दा माँ शीश मिलाया सी,
शहन्शाह दा तोङेेया अहँकार शेराँवालीये
गोदी च बिठाके देदे प्यार शेराँवालीये।

शिवा जी ने देश सेवा लई वर मंगेया,
शक्ति ने चौला ओंदा केसरी सी रंगेया,
दित्ती ओदे हथ तलवार शेराँवालीये,
गोदी च बिठाके देदे प्यार शेराँवालीये ।

चंडी रूप धार के तू दुष्टाँ नू सी मारेया,
श्रद्दा जिदी तेरे ते तू औंदा बेङा तारेया,
सबनाँ लई खुल्ला तेरा द्वार शेराँवालीये,
गोदी च बिठाके देदे प्यार शेराँवालीये ।

ਨਾ ਮੈਂ ਕਵੀ, ਨਾ ਗਾਇਕ ਨਾ ਭਗਤ ਪੁਰਾ ,
ਕਿਸ ਨੂੰ ਕਲਾ ਦਾ, ਨਾ ਕਲਾਕਾਰ ਹਾਂ ਮੈਂ ।
ਬੁੱਧੀਹੀਨ, ਮਸਕੀਨ ਮੈਂ ਦੀਨ ਦਾਤੀ ,
ਵੱਡਾ ਸਾਰਿਆਂ ਤੋਂ, ਗੁਨਾਹਗਾਰ ਹਾਂ ਮੈਂ ॥
ਤੇਰੇ ਚਰਣਾ ਦੀ, ਚਾਹਣਾ ਧੂਲ ਦਾਤੀ ,
ਭੁੱਖਾ ਮਾਨ ਦਾ , ਨਾ ਸ਼ਾਹੂਕਾਰ ਹਾਂ ਮੈਂ ।
ਕੇਵਲ ਜੋਸ਼, ਦੀਦਾਰ ਦਾ ਦਿਲ ਅੰਦਰ ,
ਤੇਰੇ ਸੇਵਕਾਂ ਦਾ, ਸੇਵਾਦਾਰ ਹਾਂ ਮੈਂ ॥

ਫੁੱਲਾਂ ਦਾ ਬਣਾਇਆ ਤੇਰਾ, ਹਾਰ ਸ਼ੇਰਾਂਵਾਲੀਏ ,
ਗੋਦੀ ਚ ਬਿਠਾਕੇ ਦੇਦੇ, ਪਿਆਰ ਸ਼ੇਰਾਂਵਾਲੀਏ ll

ਭਗਤ ਧਿਆਨੂੰ ਨੇ, ਧਿਆਨ ਤੇਰਾ ਲਾਇਆ ਸੀ,
ਕੱਟੇ ਹੋਏ ਘੋੜੇ ਦਾ ਮਾਂ, ਸੀਸ ਮਿਲਾਇਆ ਸੀ
ਸ਼ਹਿਨਸ਼ਾਹ ਦਾ ਤੋੜਿਆ, ਅਹੰਕਾਰ ਸ਼ੇਰਾਂਵਾਲੀਏ,
ਗੋਦੀ ਚ ਬਿਠਾਕੇ ਦੇਦੇ, ਪਿਆਰ ਸ਼ੇਰਾਂਵਾਲੀਏ
ਫੁੱਲਾਂ ਦਾ ਬਣਾਇਆ ਤੇਰਾ,,,,,,,,,,,,,,,,,,

ਸ਼ਿਵਾ ਜੀ ਨੇ ਦੇਸ਼ ਸੇਵਾ, ਲਈ ਵਰ ਮੰਗਿਆ,
ਸ਼ਕਤੀ ਨੇ ਚੋਲਾ ਓਹਦਾ, ਕੇਸਰੀ ਸੀ ਰੰਗਿਆ
ਦਿੱਤੀ ਓਹਦੇ ਹੱਥ, ਤਲਵਾਰ ਸ਼ੇਰਾਂਵਾਲੀਏ,
ਗੋਦੀ ਚ ਬਿਠਾਕੇ ਦੇਦੇ, ਪਿਆਰ ਸ਼ੇਰਾਂਵਾਲੀਏ
ਫੁੱਲਾਂ ਦਾ ਬਣਾਇਆ ਤੇਰਾ,,,,,,,,,,,,,,,,,

ਚੰਡੀ ਰੂਪ ਧਾਰ ਕੇ ਤੂੰ, ਦੁਸ਼ਟਾਂ ਨੂੰ ਸੀ ਮਾਰਿਆ,
ਸ਼ਰਧਾ ਜੀਹਦੀ ਤੇਰੇ ਤੇ ਤੂੰ, ਓਹਦਾ ਬੇੜਾ ਤਾਰਿਆ
ਸਭਨਾਂ ਲਈ ਖੁੱਲਿਆ ਤੇਰਾ, ਦਵਾਰ ਸ਼ੇਰਾਂਵਾਲੀਏ,
ਗੋਦੀ ਚ ਬਿਠਾਕੇ ਦੇਦੇ, ਪਿਆਰ ਸ਼ੇਰਾਂਵਾਲੀਏ
ਫੁੱਲਾਂ ਦਾ ਬਣਾਇਆ ਤੇਰਾ,,,,,,,,,,,,,,,,,

download bhajan lyrics (1556 downloads)