जागे वाली रात

ਜਾਗੇ ਵਾਲੀ ...ਜਾਗੇ ਵਾਲੀ
ਆਈ ਅੱਜ ਰਾਤ....ਵੇਖ ਭਗਤਾ
ਮਈਆ ਦੇ ਦੁਆਰੇ ਅੱਜ ਪੈਂਦੀ ਏ ਧਮਾਲ....ਪੈਂਦੀ ਏ ਧਮਾਲ....ਵੇਖ ਭਗਤਾ !

ਸੰਗਤਾਂ ਵੀ ਆਈਆਂ ਨੇ, ਤੇ ਭੇਟ ਵੀ ਲਿਆਈਆਂ ਨੇ !
ਮਈਆ ਦਰ ਕੰਜਕਾਂ ਪਿਆਰੀਆਂ ਵੀ ਆਈਆਂ ਨੇ !
ਨੱਚ-ਨੱਚ ਅੱਜ ਸਾਰੇ ਕਰਦੇ ਕਮਾਲ... ਵੇਖ ਭਗਤਾ
ਜਾਗੇ ਵਾਲੀ ਜਾਗੇ ਵਾਲੀ...

ਰੌਣਕਾਂ ਨੇ ਲੱਗੀਆਂ ਦੁਆਰੇ ਅੱਜ ਬੜੀਆਂ !
ਝੋਲੀ ਅੱਡ ਸੰਗਤਾਂ ਦੂਆਰੇ ਮਾਂ ਦੇ ਖੜੀਆਂ !
ਰਿਹਮਤਾਂ ਦੀ ਅੱਜ ਇੱਥੇ ਹੁੰਦੀ ਬਰਸਾਤ....ਵੇਖ ਭਗਤਾ
ਜਾਗੇ ਵਾਲੀ...

ਸਾਵਨ ਵੀ ਬਰਸੇ ਤੇ ਪਿਆਰ ਅੱਜ ਬਰਸੇ !
ਰੰਗਲੇ ਦੂਆਰੇ ਮਾਂ ਦੇ ਹਰ ਰੰਗ ਬਰਸੇ !
ਮਾਂ ਦੇ ਰੰਗ ਵਿੱਚ ਸਾਰਾ ਰੰਗਿਆ ਜਹਾਨ....ਵੇਖ ਭਗਤਾ
ਜਾਗੇ ਵਾਲੀ...

ਵੈਸ਼ਨੂੰ ਮੰਡਲ ਅੱਜ ਦਰ ਡੇਰਾ ਲਾਇਆ ਏ !
‘ਰਿਂਕੇ’ ਨੇ ਵੀ ਮਸਤੀ ਚ ਗੁਣ ਮਾਂ ਦਾ ਗਾਇਆ ਏ !
ਖੁਸ਼ੀਆਂ ਦੀ ਅੱਜ ਇੱਥੇ ਹੋਈ ਪ੍ਰਭਾਤ... ਵੇਖ ਭਗਤਾ...
ਜਾਗੇ ਵਾਲੀ -ਜਾਗੇ ਵਾਲੀ...

ਲੇਖਕ : ਰਕੇਸ਼ ਰਿੰਕਾਂ
ਮੋਬਾਇਲ : 096533-50295
ਰਾਮਪੁਰਾ ਫੂਲ (ਬਠਿੰਡਾ)
download bhajan lyrics (1072 downloads)