जे तू फड़दी न साडी बांह

जे तू फड़दी न साडी बांह असा रुल जाना सी,
हे मेहरा/ज्योता वाली माँ असा रुल जाना सी,
जे तू फडदी ना साडी बांह असा रुल जाना सी,

मावा बिना बचिया नु कोई न संम्बालदा,
किसे दा वी प्यार नहियो तेरे प्यार नाल दा,
जे तू गल सहनु लाउंदी न असा रुल जाना सी,
जे तू फड़दी न साडी बांह ........

होर कौन खिचदा प्न्गुड़े दियां डोरिया ,
तेरे सिवा सहनु माँ सुनाउन्दा कौन लोरियां,
जे ममता दी मिलदी न छा असा रुल जाना सी,
जे तू फड़दी न साडी बांह

साडे सिर मेहरा दा दुपटा जे ना तानदी,
मार निर्दोशा ने सी झलनी जहां दी
जे जपदे न तेरा नाम असा रुल जाना सी,
जे तू फड़दी न साडी बांह
================
(ਜੇ ਇੱਕ ਤੇ ਤੇਰਾ, ਭਰੋਸਾ ਨਹੀਂ,
ਤੇ ਦਰ ਦਰ ਜਾ ਕੇ, ਕੀ ਲੈਣਾ l
ਜੇ ਨਿੰਦਿਆਂ ਚੁੱਗਲੀ, ਛੱਡਣੀ ਨਹੀਂ,  
ਤਾਂ ਭਗਤ ਕਹਾ ਕੇ, ਕੀ ਲੈਣਾ l
ਜੇ ਮਨ ਆਪਣੇ ਨੂੰ, ਸਾਧਿਆ ਨਹੀਂ,
ਤਨ ਸਾਧ ਬਣਾ ਕੇ, ਕੀ ਲੈਣਾ l
ਜੇ ਮਨ ਤੇਰਾ, ਮਾਈ ਦਾ ਨਾਮ ਨਹੀਂ ਜਪਦਾ,
ਤਾਂ ਓਹਦੇ, ਦਰ ਤੇ ਆ ਕੇ ਕੀ ਲੈਣਾ )


ਜੇ ਤੂੰ ਫੜ੍ਹਦੀ ਨਾ ਸਾਡੀ ਬਾਂਹ, ਅਸਾਂ ਰੁਲ ਜਾਣਾ ਸੀ ll
ਹੇ ਮੇਹਰਾਂ/ਜੋਤਾਂ ਵਾਲੀ ਮਾਂ ll, ਅਸਾਂ ਰੁਲ ਜਾਣਾ ਸੀ,
"ਜੇ ਤੂੰ ਫੜ੍ਹਦੀ ਨਾ ਸਾਡੀ ਬਾਂਹ, ਅਸਾਂ ਰੁਲ ਜਾਣਾ ਸੀ"

ਮਾਵਾਂ ਬਿਨਾ ਬੱਚਿਆਂ ਨੂੰ, ਕੋਈ ਨਾ ਸੰਭਾਲਦਾ
ਕਿਸੇ ਦਾ ਵੀ, ਪਿਆਰ ਨਹੀਓਂ, ਤੇਰੇ ਪਿਆਰ ਨਾਲ ਦਾ ll
ਜੇ ਤੂੰ ਗਲ਼ ਸਾਨੂੰ ਲਾਉਂਦੀ ਨਾ,,, ll, ਅਸਾਂ ਰੁਲ ਜਾਣਾ ਸੀ,
ਜੇ ਤੂੰ ਫੜ੍ਹਦੀ ਨਾ ਸਾਡੀ ਬਾਂਹ,,,,,,,,,,,,,,,,,,,,,,

ਹੋਰ ਕੌਣ ਖਿੱਚਦਾ, ਪੰਘੂੜੇ ਦੀਆ ਡੋਰੀਆਂ
ਤੇਰੇ ਸਿਵਾਂ ਸਾਨੂੰ ਮਾਂ, ਸੁਣਾਉਂਦਾ ਕੌਣ ਲੋਰੀਆਂ ll
ਜੇ ਮਮਤਾ ਦੀ, ਮਿਲਦੀ ਨਾ ਛਾਂ,,, ll, ਅਸਾਂ ਰੁਲ ਜਾਣਾ ਸੀ,
ਜੇ ਤੂੰ ਫੜ੍ਹਦੀ ਨਾ ਸਾਡੀ ਬਾਂਹ,,,,,,,,,,,,,,,,,,,,,,

ਸਾਡੇ ਸਿਰ ਮੇਹਰਾਂ ਦਾ, ਦੁਪੱਟਾ ਜੇ ਨਾ ਤਾਣਦੀ
ਮਾਰ ਨਿਰਦੋਸ਼ਾਂ ਨੇ ਸੀ, ਝੱਲਣੀ ਜਹਾਨ ਦੀ ll
ਜੇ ਜੱਪਦੇ ਨਾ, ਤੇਰਾ ਨਾਂਅ,,, ll, ਅਸਾਂ ਰੁਲ ਜਾਣਾ ਸੀ,
ਜੇ ਤੂੰ ਫੜ੍ਹਦੀ ਨਾ ਸਾਡੀ ਬਾਂਹ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (661 downloads)