दस बन्दिया नाम केहड़े वेले जपिया

दस बन्दिया नाम केहड़े वेले जपिया,
काम ते क्रोध कोलो गया ता तू बचेया,
दस बंदियां नाम .............

बारा साला तेरे ऐवे खेडा विच बीत गये,
काम दे क्रोध तेनु ठगी मार जीत गये,
संता वगेर तेनु रास्ता न दस्या,
दस बंदियां नाम .............

बारा दुनी चोवी साल साड़ी तेरी होई सी,
ज्पेया न नाम किते आत्मा ऐ रोई सी,
ब्चेया विच रह के ख्याल न तू रखेया,
दस बंदियां नाम .............

सूबा आते शामी रहंदा कारोवार करदा,
हो गया ऐ भूडा कम मुकेया न घर दा,
हर वेले रहंदा ऐ तू माया विच फसया,
दस बंदियां नाम .............

कना चो सुने न तेनु अखियाँ चो दिसदा,
हो गया सयाना हूँ दुखा विच पिसदा,
आ गई ऐ मौत चक सिवियां च रख्या,
दस बंदियां नाम .............

ਦੱਸ ਬੰਦਿਆ ਨਾਮ, ਕੇਹੜੇ ਵੇਲੇ ਜੱਪਿਆ xll
ਕਾਮ ਤੇ ਕ੍ਰੋਧ ਕੋਲੋਂ ll, ਗਿਆ ਨਾ ਤੂੰ ਬਚਿਆ,
ਦੱਸ ਬੰਦਿਆ ਨਾਮ,,,,,,,,,,,,,,,,,,,

ਬਾਰਾਂ ਸਾਲ ਤੇਰੇ ਐਵੇਂ, ਖੇਡਾਂ ਵਿੱਚ ਬੀਤ ਗਏ
ਕਾਮ ਤੇ ਕ੍ਰੋਧ ਤੈਨੂੰ, ਠੱਗੀ ਮਾਰ ਜੀਤ ਗਏ ll
ਸੰਤਾਂ ਵਗੈਰ ਤੈਨੂੰ ll, ਰਸਤਾ ਨਾ ਦੱਸਿਆ,
ਦੱਸ ਬੰਦਿਆ ਨਾਮ,,,,,,,,,,,,,,,,,,,

ਬਾਰਾਂ ਦੂਣੀ ਚੌਵੀ ਸਾਲ, ਸ਼ਾਦੀ ਤੇਰੀ ਹੋਈ ਸੀ
ਜੱਪਿਆਂ ਨਾ ਨਾਮ ਕਿਤੇ, ਆਤਮਾ ਏ ਰੋਈ ਸੀ ll
ਬੱਚਿਆਂ ਵਿੱਚ ਰਹਿ ਕੇ ll, ਖਿਆਲ ਨਾ ਤੂੰ ਰੱਖਿਆ,
ਦੱਸ ਬੰਦਿਆ ਨਾਮ,,,,,,,,,,,,,,,,,,,

ਸੁਬ੍ਹਾ ਅਤੇ ਸ਼ਾਮੀ ਰਹਿੰਦਾ, ਕਾਰੋਬਾਰ ਕਰਦਾ
ਹੋ ਗਿਆ ਏ ਬੁੱਢਾ ਕੰਮ, ਮੁੱਕਿਆ ਨਾ ਘਰ ਦਾ ll
ਹਰ ਵੇਲੇ ਰਹਿੰਦਾ ਏ ਤੂੰ ll, ਮਾਇਆ ਵਿੱਚ ਫੱਸਿਆ,
ਦੱਸ ਬੰਦਿਆ ਨਾਮ,,,,,,,,,,,,,,,,,,,

ਕੰਨਾਂ ਚੋਂ ਸੁਣੇ ਨਾ ਤੈਨੂੰ, ਅੱਖੀਆਂ ਚੋਂ ਦਿੱਸਦਾ
ਹੋ ਗਿਆ ਸਿਆਣਾ ਹੁਣ, ਦੁੱਖਾਂ ਵਿੱਚ ਪਿੱਸਦਾ ll
ਆ ਗਈ ਏ ਮੌਤ ਚੱਕ ll, ਸਿਵਿਆਂ ਚ ਰੱਖਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (776 downloads)