तेरा भवन है रंग बिरंगा

तेरा भवन है रंग बिरंगा वगे चरना दे विच गंगा,
लगदा हर इक नु एह चंगा दातिये,
आया मैं वेखन नु माँ मथा टेकन नु,

तेरे चरना दे विच नील कंठ जी आन खड़े,
तेरे दर ते ब्रह्मा जी ने चारे वेद पड़े,
हो तेरी गरुड सवारी विष्णु जय जय करने माँ,
तेरा इंदर वरगे देवते पानी भरदे माँ,
तेनु पूजे विआस मतंग जी हो रन अन्दर वीर भुजंग जी,
करे बिना नाद दिदंग जी दातिये,
आया मैं वेखन नु माँ मथा टेकन नु,

तू ध्यानु ते शम्भू जेहे भगत भी तारे माँ,
तू नंद लाल निर्धन दे काज सवारे माँ,
तू तारा ते रुक्मण दी विपत मिटाई माँ,
तू रजो ते धर्मो दी लाज बचाई माँ,
अकबर नु रंग विखाया चल नंगे पैरी आया,
सोहने दा छतर चडाया दतिये,
आया मैं वेखन नु माँ मथा टेकन नु,

तेरी मेहर हॉवे ते जाइये तेरे राजा नु,
तेरे कर्म तो विपर पाऊंदे माँ परवाजा नु,
मैं रीजा नाल एह मलियां माँ देहलीजा नु.
कर देन दलीला पुरियां मेरियां रीझा नु,
सुख वनडे तेरा दवारा जिस दवार झुके जग सारा,
पंशी एह कौन विचारा दातिये,
आया मैं वेखन नु माँ मथा टेकन नु,


ਤੇਰਾ ਭਵਨ ਹੈ ਰੰਗ ਬਿਰੰਗਾ, ਵਗੇ ਚਰਨਾਂ ਦੇ ਵਿੱਚ ਗੰਗਾ ll
ਲਗਦਾ ਹਰ ਇੱਕ ਨੂੰ ਏਹ ਚੰਗਾ, ਦਾਤੀਏ,,,,,,,,
ਆਇਆ ਮੈਂ ਵੇਖਣ ਨੂੰ, ਮਾਂ ਮੱਥਾ ਟੇਕਣ ਨੂੰ ll

ਤੇਰੇ ਚਰਨਾਂ ਦੇ ਵਿੱਚ, ਨੀਲ ਕੰਠ ਜੀ ਆਣ ਖੜੇ,
ਤੇਰੇ ਦਰ ਤੇ ਬ੍ਰਹਮਾ ਜੀ ਨੇ, ਚਾਰੇ ਵੇਦ ਪੜੇ ll
ਹੋ ਤੇਰੀ ਗਰੁੜ ਸਵਾਰੀ, ਵਿਸ਼ਨੂੰ ਜੈ ਜੈ ਕਰਨੇ ਮਾਂ,
ਤੇਰਾ ਇੰਦਰ ਵਰਗੇ ਦੇਵਤੇ, ਪਾਣੀ ਭਰਦੇ ਮਾਂ l
ਤੈਨੂੰ ਪੂਜੇ ਵਿਆਸ ਮਤੰਗ ਜੀ, ਹੋ ਰਣ ਅੰਦਰ ਵੀਰ ਭੁਜੰਗ ਜੀ l
ਕਰੇ ਬਿਨਾ ਨਾਦ ਦਿਦੰਗ ਜੀ, ਦਾਤੀਏ,,,,,,,
ਆਇਆ ਮੈਂ ਵੇਖਣ ਨੂੰ, ਮਾਂ ਮੱਥਾ ਟੇਕਣ ਨੂੰ ll

ਤੂੰ ਧਿਆਨੂੰ ਤੇ ਸ਼ੰਭੂ ਜੇਹੇ, ਭਗਤ ਵੀ ਤਾਰੇ ਮਾਂ,
ਤੂੰ ਨੰਦ ਲਾਲ ਨਿਰਧਨ ਦੇ, ਕਾਜ਼ ਸੰਵਾਰੇ ਮਾਂ ll
ਤੂੰ ਤਾਰਾ ਤੇ ਰੁਕਮਣ ਦੀ, ਬਿਪਤ ਮਿਟਾਈ ਮਾਂ,
ਤੂੰ ਰੱਜੋ ਤੇ ਧਰਮੋਂ ਦੀ, ਲਾਜ ਬਚਾਈ ਮਾਂ l
ਅਕਬਰ ਨੂੰ ਰੰਗ ਵਿਖਾਇਆ, ਚੱਲ ਨੰਗੇ ਪੈਰੀਂ ਆਇਆ l
ਸੋਨੇ ਦਾ ਛੱਤਰ ਚੜ੍ਹਾਇਆ, ਦਾਤੀਏ,,,,,,,,
ਆਇਆ ਮੈਂ ਵੇਖਣ ਨੂੰ, ਮਾਂ ਮੱਥਾ ਟੇਕਣ ਨੂੰ ll

ਤੇਰੀ ਮੇਹਰ ਹੋਵੇ ਤੇ, ਜਾਈਏ ਤੇਰੇ ਰਾਜਾਂ ਨੂੰ
ਤੇਰੇ ਕਰਮ ਤੋਂ ਬਿਪਰ, ਪਾਉਂਦੇ ਮਾਂ ਪਰਵਾਜ਼ਾਂ ਨੂੰ ll
ਮੈਂ ਰੀਝਾਂ ਨਾਲ ਏਹ ਮੱਲ੍ਹੀਆਂ, ਮਾਂ ਦਹਿਲੀਜ਼ਾਂ ਨੂੰ,
ਕਰ ਦੇਣ ਦਲੀਲਾਂ ਪੂਰੀਆਂ, ਮੇਰੀਆਂ ਰੀਝਾਂ ਨੂੰ l
ਸੁੱਖ ਵੰਡੇ ਤੇਰਾ ਦਵਾਰਾ, ਜਿਸ ਦਵਾਰ ਝੁਕੇ ਜੱਗ ਸਾਰਾ l
ਪੰਛੀ ਏਹ ਕੌਣ ਬੀਚਾਰਾ, ਦਾਤੀਏ,,,,,,,,
ਆਇਆ ਮੈਂ ਵੇਖਣ ਨੂੰ, ਮਾਂ ਮੱਥਾ ਟੇਕਣ ਨੂੰ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ





download bhajan lyrics (857 downloads)