मेहरांवाली दाती रखी चरना दे कोल

मेहरांवाली दाती रखी चरना दे कोल,
ज्योता वाली दाती रखी चरना दे कोल,
अपना भगता लई बूहे माये मंदिरा दे खोल,
मेहरांवाली दाती रखी चरना दे कोल,

तेरे नाम दी खुमारी चड्डी रहे हर पल,
सारी जिंदगी न छड़ा माये दर तेरा मल,
सहनु रख लै लड़ ला के किते देवी न रोल.
ज्योता वाली दाती रखी चरना दे कोल,
आपने भगता ली भुहे माये मंदिरा दे खोल.,
मेहरांवाली दाती रखी चरना दे कोल,


जदों अखियाँ मैं खोला माये दिसे तेरा मुख,
सदा मन्दा मैं रहा तेरी ममता दा सुख,
करके रहमत बख्सी तू साहनु जीवन अनमोल,
ज्योता वाली दाती रखी चरना दे कोल,
आपने भगता ली भुहे माये मंदिरा दे खोल.,
मेहरांवाली दाती रखी चरना दे कोल,

साहणु पा के उठाली खरे खोटियो बना दे,
पान साफी ते रंगीले नु भी नाम दी चडा दे,
गावा भेटा दे माये तेरे मिठड़े मैं बोल
ज्योता वाली दाती रखी चरना दे कोल,
आपने भगता ली भुहे माये मंदिरा दे खोल.,
मेहरांवाली दाती रखी चरना दे कोल,

ਮੇਹਰਾਂਵਾਲੀ ਦਾਤੀ ਰੱਖੀ, ਚਰਨਾਂ ਦੇ ਕੋਲ
ਜੋਤਾਂ ਵਾਲੀ ਦਾਤੀ ਰੱਖੀ, ਚਰਨਾਂ ਦੇ ਕੋਲ
ਆਪਣੇ ਭਗਤਾਂ ਲਈ ਬੂਹੇ ਮਾਏਂ, ਮੰਦਿਰਾਂ ਦੇ ਖੋਲ ll
ਮੇਹਰਾਂਵਾਲੀ ਦਾਤੀ ਰੱਖੀ,,,,,,,,,,,,,,,,

ਤੇਰੇ ਨਾਮ ਦੀ ਖੁਮਾਰੀ ਚੜ੍ਹੀ, ਰਹੇ ਹਰ ਪਲ
ਸਾਰੀ ਜਿੰਦਗੀ ਨਾ ਛੱਡਾ ਮਾਏਂ, ਦਰ ਤੇਰਾ ਮੱਲ ll
ਸਾਨੂੰ ਰੱਖ ਲੈ, ਲੜ੍ਹ ਲਾ ਕੇ ਕਿਤੇ, ਦੇਵੀਂ ਨਾ ਰੋਲ਼,
ਜੋਤਾਂ ਵਾਲੀ ਦਾਤੀ, ਰੱਖੀ ਚਰਨਾਂ ਦੇ ਕੋਲ
ਆਪਣੇ ਭਗਤਾਂ ਲਈ ਬੂਹੇ ਮਾਏਂ, ਮੰਦਿਰਾਂ ਦੇ ਖੋਲ ll
ਮੇਹਰਾਂਵਾਲੀ ਦਾਤੀ ਰੱਖੀ,,,,,,,,,,,,,,,, F

ਜਦੋਂ ਅੱਖੀਆਂ ਮੈਂ ਖੋਲਾਂ ਮਾਏਂ, ਦਿਸੇ ਤੇਰਾ ਮੁੱਖ
ਸਦਾ ਮਾਣਦਾ ਮੈਂ ਰਹਾਂ ਤੇਰੀ, ਮਮਤਾ ਦਾ ਸੁੱਖ ll
ਕਰਕੇ ਰਹਿਮਤ, ਬਖਸ਼ੀ ਤੂੰ ਸਾਨੂੰ, ਜੀਵਨ ਅਨਮੋਲ,
ਜੋਤਾਂ ਵਾਲੀ ਦਾਤੀ, ਰੱਖੀ ਚਰਨਾਂ ਦੇ ਕੋਲ
ਆਪਣੇ ਭਗਤਾਂ ਲਈ ਬੂਹੇ ਮਾਏਂ, ਮੰਦਿਰਾਂ ਦੇ ਖੋਲ ll
ਮੇਹਰਾਂਵਾਲੀ ਦਾਤੀ ਰੱਖੀ,,,,,,,,,,,,,,, F

ਸਾਨੂੰ ਪਾ ਕੇ ਉਠਾਲੀ ਖਰੇ, ਖੋਟਿਓ ਬਣਾ ਦੇ
ਪਾਣ ਸ਼ਫ਼ੀ ਤੇ ਰੰਗੀਲੇ ਨੂੰ ਵੀ, ਨਾਮ ਦੀ ਚੜ੍ਹਾ ਦੇ ll
ਗਾਵਾਂ ਭੇਟਾਂ ਦੇ ਮਾਏਂ ਤੇਰੇ, ਮਿੱਠੜੇ ਮੈਂ ਬੋਲ,
ਜੋਤਾਂ ਵਾਲੀ ਦਾਤੀ, ਰੱਖੀ ਚਰਨਾਂ ਦੇ ਕੋਲ
ਆਪਣੇ ਭਗਤਾਂ ਲਈ ਬੂਹੇ ਮਾਏਂ, ਮੰਦਿਰਾਂ ਦੇ ਖੋਲ ll
ਮੇਹਰਾਂਵਾਲੀ ਦਾਤੀ ਰੱਖੀ,,,,,,,,,,,,,,, F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (760 downloads)