ਤੂੰ ਜਾਣੇ ਮਹਾਂਰਾਣੀ ਤੇਰੀਆਂ ਤੂੰ ਜਾਣੇ

ਤੂੰ ਜਾਣੇ ll ਮਹਾਂਰਾਣੀ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ਮਹਾਂਰਾਣੀ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...

ਤੇਰੀਆਂ ਕੀਤੀਆਂ ਕੌਣ ਉਥੱਲੇ
ਮੌਜਾਂ ਲੈਂਦੇ ਝੱਲ ਬੱਲਲ੍ਹੇ ll
ਭੁੱਖੇ ਮਰਨ ਸਿਆਣੇ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...

ਇੱਕਨਾ ਨੂੰ ਦੇ ਖੁੱਲੇ ਭੰਡਾਰੇ
ਇੱਕ ਪਏ ਭੁੱਖੇ ਫਿਰਨ ਬੇਚਾਰੇ ll
ਖਾਣ ਨੂੰ ਮਿਲਣ ਨਾ ਦਾਣੇ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...

ਬ੍ਰਹਮਾ ਪਾਰ ਵੀ ਪਾ ਨਾ ਸਕਿਆ
ਨਾਰਦ ਮਹਿਮਾ ਗਾ ਨਾ ਸਕਿਆ ll
ਮੰਨਣ ਤੇਰੇ ਭਾਣੇ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...

ਮਾਇਆ ਤੇਰੀ ਹੇ ਮਹਾਂਮਾਈ
ਧਰਤੀ ਪਾਣੀ ਉੱਤੇ ਤਰਾਈ ll
ਹੋਣ ਹੈਰਾਨ ਸਿਆਣੇ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...

ਨਾਮ ਤੇਰਾ ਮਾਂ ਸ਼ਕਤੀ ਦੇਵੇ
ਮੁਕਤੀ ਦੇਵੇ ਭਕਤੀ ਦੇਵੇ ll,
ਜਿਸਨੂੰ ਬਖਸ਼ੇ ਬਾਣੇ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...

ਵਿੱਚ ਗੁਫਾ ਦੇ ਵਾਸ ਹੈ ਤੇਰਾ
ਖਾਲੀ ਕਿਓਂ ਮਨ ਮੰਦਿਰ ਮੇਰਾ ll
ਆ ਜਾ ਕਿਸੇ ਬਹਾਨੇ, ਤੇਰੀਆਂ ਤੂੰ ਜਾਣੇ ll
ਤੂੰ ਜਾਣੇ ll ਮਹਾਂਰਾਣੀ...
78
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
download bhajan lyrics (583 downloads)