ना ही सोना चांदी ना खज़ाना चाहिदा

ना ही सोना चांदी ना खज़ाना चाहिदा,
मेनू तेरे चरना च ठिकाना चाहिदा,
ठिकाना चाहिदा गुरु जी ठिकाना चाहिदा,
मेनू तेरे चरना च.....

तू मालिक दुनिया दा तू ही जगत बनाया ऐ,
की खेड़ रचाए तू कोई समज न पाया ऐ,
सब झूठे रिश्ते ने झूठी मोह माया,
जद वि मैं आज्मैयां कोई कम ना आया ऐह,
मेनू रिश्ते नाते ना ज़माना चाहिदा,
मेनू तेरे चरना च.....

सतिगुरु तेथो की हिया लुकियाँ किस हाल च रहंदा हां,
आखियाँ विच वगदे अथुरु घुट भर पी लेनदा हा,
हर रोज ही मरदा हा मर मर के जिंदा हां,
उफ़ मुहो तो नही करदा मैं भूल सी लेनदा हां,
मेरी पूजा दे हंजुआ नु गल लौना चाहिदा,
मेनू तेरे चरना च.....

हर पासे कंडे ने बड़ी मुश्किल रहावा ने,
दुःख दर्द दी धूपा च किते दसन न छावा ने,
तेनु दिंदियाँ सुनाई नही जो मेरिया सदावा ने,
ऐना वी नि दास नु सतौना चाहिदा,
मेनू तेरे चरना च.....



ਨਾ ਹੀ ਸੋਨਾ ਚਾਂਦੀ, ਨਾ ਖਜ਼ਾਨਾ ਚਾਹੀਦਾ
ਮੈਨੂੰ ਤੇਰੇ ਚਰਨਾਂ ਚ, ਠਿਕਾਣਾ ਚਾਹੀਦਾ ll
ਠਿਕਾਣਾ ਚਾਹੀਦਾ ਗੁਰੂ ਜੀ, ਠਿਕਾਣਾ ਚਾਹੀਦਾ ll
ਮੈਨੂੰ ਤੇਰੇ ਚਰਨਾਂ ਚ,,,,,,,,,,,,,,,,,,,,,,,

ਤੂੰ ਮਾਲਿਕ ਦੁਨੀਆ ਦਾ, ਤੂੰ ਹੀ ਜਗਤ ਬਣਾਇਆ ਏ
ਕੀ ਖੇਡ ਰਚਾਏ ਤੂੰ, ਕੋਈ ਸਮਝ ਨਾ ਪਾਇਆ ਏ
ਸਭ ਝੂਠੇ ਰਿਸ਼ਤੇ ਨੇ, ਝੂਠੀ ਮੋਹ ਮਾਇਆ ਏ
ਜਦ ਵੀ ਮੈਂ ਅਜ਼ਮਾਇਆ, ਕੋਈ ਕੰਮ ਨਾ ਆਇਆ ਏ
ਮੈਨੂੰ ਰਿਸ਼ਤੇ ਨਾਤੇ ਨਾ ll ਜ਼ਮਾਨਾ ਚਾਹੀਦਾ,
ਮੈਨੂੰ ਤੇਰੇ ਚਰਨਾਂ ਚ,,,,,,,,,,,,,,,,,,,,,,,,

ਸਤਿਗੁਰੂ ਤੈਥੋਂ ਕੀ ਹੈ ਲੁੱਕਿਆ, ਕਿਸ ਹਾਲ ਚ ਰਹਿੰਦਾ ਹਾਂ
ਅੱਖੀਂਆਂ ਵਿਚ ਵਗਦੇ ਅੱਥਰੂ, ਘੁੱਟ ਭਰ ਪੀ ਲੈਂਦਾ ਹਾਂ
ਹਰ ਰੋਜ਼ ਹੀ ਮਰਦਾ ਹਾਂ, ਮਰ ਮਰ ਕੇ ਜੀਂਦਾ ਹਾਂ
ਉਫ ਮੂੰਹ ਤੋਂ ਨਹੀਂ ਕਰਦਾ, ਮੈਂ ਬੁੱਲ ਸੀਂ ਲੈਦਾ ਹਾਂ
ਮੇਰੀ ਪੂਜਾ ਦੇ ਹੰਝੂਆਂ ਨੂੰ ll ਗਲ਼ ਲਾਉਣਾ ਚਾਹੀਦਾ
ਮੈਨੂੰ ਤੇਰੇ ਚਰਨਾਂ ਚ,,,,,,,,,,,,,,,,,,,,,,,

ਹਰ ਪਾਸੇ ਕੰਡੇ ਨੇ, ਬੜੀ ਮੁਸ਼ਕਿਲ ਰਾਹਵਾਂ ਨੇ
ਦੁੱਖ ਦਰਦ ਦੀ ਧੁੱਪਾਂ ਚ, ਕਿਤੇ ਦਿੱਸਣ ਨਾ ਛਾਂਵਾਂ ਨੇ
ਅੱਖੀਂਆਂ ਵਿਚ ਹੰਝੂ ਨੇ, ਬੁੱਲ੍ਹੀਆਂ ਤੇ ਹਾਵਾਂ ਨੇ
ਤੈਨੂੰ ਦਿੰਦੀਆਂ ਸੁਣਾਈ ਨਹੀਂ, ਜੋ ਮੇਰੀਆਂ ਸਦਾਵਾਂ ਨੇ
ਐਨਾ ਵੀ ਨੀ ਦਾਸ ਨੂੰ ll ਸਤਾਉਣਾ ਚਾਹੀਦਾ
ਮੈਨੂੰ ਤੇਰੇ ਚਰਨਾਂ ਚ,,,,,,,,,,,,,,,,,,,,,,,,


ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (786 downloads)