दीदार नैना देवी दा

शिव शक्ति दे नैन कह सारे,
नैना देवी कहन की सजदा,
उचा एह दरबार नैना देवी दा,
माता नैना देवी दा....
जी शक्ति दा अवतार नैना देवी दा,
माता नैना देवी दा....
कर आ भगता दीदार नैना देवी दा,
माता नैना देवी दा....

नैना देवी मंदिर दी दुनियां ते शान निराली ऐ,
उचा पर्वत भवन रंगीला शोबा वेखन वाली ऐ,
ठंडियाँ ने पीपला दियां छावा,
सिदियाँ स्वरगो औन हवावा,
वज डंका विच संसार नैना देवी दा,
माता नैना देवी दा....
जी शक्ति दा अवतार.....

भूखे नु भोजन नंगे नु वस्तर भगता नु हीरे मोती माँ,
कोहडी नु काइयां लालमा माँ नु आनियाँ नु देवे ज्योति माँ,
सुख सदा सुहागना वसन एथो रोंदियाँ आ के हसन,
झोली भर सब दी भंडार नैना देवी दा,
माता नैना देवी दा....
जी शक्ति दा अवतार,

जिओना मोड़ सी दर नैना दे छतर चडावन आइयाँ,
बन गया भगत ओह डाकू तो माँ ने बदली काइयां,
सारे पाप सी उसदे कटे मारे मेहरा वाले छीटे,
बन गया सच सेवादार नैना देवी दा,
माता नैना देवी दा....
जी शक्ति दा अवतार.....

कोमल जालंधरी दर्शन नु हर साल ने जांदे प्यारे,
कई पैदल कई उड़न खटोले जांदे माँ दे द्वारे,
अठे पहर ही अमृत बरसन भागा वाले करदे दर्शन,
हंस गुण गौंदा संसार नैना देवी दा,
माता नैना देवी दा....
जी शक्ति दा अवतार.....


ਸ਼ਿਵ ਸ਼ਕਤੀ ਦੇ ਨੈਣ ਕਹਿ ਸਾਰੇ,
ਨੈਣਾ ਦੇਵੀ ਕਹਿਣ ਕਿ ਸੱਜਦਾ,
ਉੱਚਾ ਏਹ ਦਰਬਾਰ, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll
ਜੀ ਸ਼ਕਤੀ ਦਾ ਅਵਤਾਰ, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll
ਕਰ ਆ ਭਗਤਾ ਦੀਦਾਰ, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll

ਨੈਣਾ ਦੇਵੀ ਮੰਦਿਰ ਦੀ, ਦੁਨੀਆਂ ਤੇ ਸ਼ਾਨ ਨਿਰਾਲੀ ਏ l
ਉੱਚੇ ਪਰਬਤ ਭਵਨ ਰੰਗੀਲਾ, ਸ਼ੋਭਾ ਵੇਖਣ ਵਾਲੀ ਏ ll
ਠੰਡੀਆਂ ਨੇ ਪਿਪਲਾਂ ਦੀਆਂ ਛਾਂਵਾਂ,
ਸਿੱਧੀਆਂ ਸਵਰਗੋਂ ਆਉਣ ਹਵਾਵਾਂ,
ਵੱਜੇ, ਡੰਕਾ ਵਿਚ ਸੰਸਾਰ,, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll
ਜੀ ਸ਼ਕਤੀ ਦਾ ਅਵਤਾਰ,,,,,,,,,,,,,,,,,,,,,,,,

ਭੁੱਖੇ ਨੂੰ ਭੋਜਨ ਨੰਗੇ ਨੂੰ ਵਸਤਰ, ਭਗਤਾਂ ਨੂੰ ਹੀਰੇ ਮੋਤੀ ਮਾਂ l
ਕੋਹੜੀ ਨੂੰ ਕਾਇਆ ਲਾਲਮਾਂ ਮਾਂ ਨੂੰ, ਅੰਨ੍ਹਿਆਂ ਨੂੰ ਦੇਵੇ ਜਯੋਤੀ ਮਾਂ ll
ਸੁੱਖ ਸਦਾ ਸੁਹਾਗਣਾਂ ਵੱਸਣ, ਐਥੇ ਰੋਂਦੀਆਂ ਆ ਕੇ ਹੱਸਣ,
ਝੋਲੀ, ਭਰੇ ਸਭ ਦੀ ਭੰਡਾਰ,, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll
ਜੀ ਸ਼ਕਤੀ ਦਾ ਅਵਤਾਰ,,,,,,,,,,,,,,,,,,,,,,,

ਜਿਓਣਾ ਮੌੜ ਸੀ ਦਰ ਨੈਣਾ ਦੇ, ਛੱਤਰ ਚੜ੍ਹਾਵਣ ਆਇਆ l
ਬਣ ਗਿਆ ਭਗਤ ਉਹ ਡਾਕੂ ਤੋਂ, ਮਾਂ ਨੇ ਬਦਲੀ ਕਾਇਆ ll
ਸਾਰੇ ਪਾਪ ਸੀ ਓਸਦੇ ਕੱਟੇ, ਮਾਰੇ ਮੇਹਰਾਂ ਵਾਲੇ ਛਿੱਟੇ,
ਬਣ, ਗਿਆ ਸੱਚਾ ਸੇਵਾਦਾਰ,, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll
ਜੀ ਸ਼ਕਤੀ ਦਾ ਅਵਤਾਰ,,,,,,,,,,,,,,,,,,,,

ਕੋਮਲ ਜਲੰਧਰੀ ਦਰਸ਼ਨ ਨੂੰ, ਹਰ ਸਾਲ ਨੇ ਜਾਂਦੇ ਪਿਆਰੇ
ਕਈ ਪੈਦਲ ਕਈ ਉੱਡਣ ਖਟੋਲੇ, ਜਾਂਦੇ ਮਾਂ ਦੇ ਦਵਾਰੇ
ਅੱਠੇ ਪਹਿਰ ਹੀ ਅੰਮ੍ਰਿਤ ਬਰਸਣ, ਭਾਗਾਂ ਵਾਲੇ ਕਰਦੇ ਦਰਸ਼ਨ
ਹੰਸ, ਗੁਣ ਗਾਉਂਦਾ ਸੰਸਾਰ,, ਨੈਣਾ ਦੇਵੀ ਦਾ
ਮਾਤਾ (ਦਰਸ਼ਨ) ਨੈਣਾ ਦੇਵੀ ਦਾ,,,,, ll
ਜੀ ਸ਼ਕਤੀ ਦਾ ਅਵਤਾਰ,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (777 downloads)