मेला साईं दा

ओ मेला साईं दा ll औंदा ऐ हर साल,
ओ लोकी नच्दे ने ll दर ते खुशिया नाल,
ओ मेला साईं दा मेला साईं दा,

जेह्डा वी सवाली दुरो चल दर औंदा,
ओहदी झोली विच खैर साईं पावंदा,
चरणा च आ के जेह्डा सिर नु झुकान्दा,
ओहनू आ के साईं दर्श दिखांदा,
वंडदा मुरादा सारे भगता नु बाबा,
देवे खुशियाँ च करदा निहाल,
ओ मेला साईं दा.....

सारे पासे लगदे ने साईं दे जयकारे,
नाल हों जगराते साईं नाथ दे,
बोलदे ने भेट वांगु भगत ध्यानु,
दर न्चदे ने सारे साईं नाथ दे,
बल्ले बल्ले हो गई सारे मेले विच देखो,
ऐसा साईं जी ने किता ऐ कमाल,
ओ मेला साईं दा.....

तन उते चोला सोहना पैरी खडावा,
सिर किना सोहना मुकट साईं सजदा,
किनी सोहनी लगे तेरी सूरत नुरानी,
साडा तक तक दिल नहियो रजदा,
ऊचा आते सुचा तेरा दर साईं बाबा,
झंडे तेरे झुल्दे ने लाल,
ओ मेला साईं दा...

सारे जग नालो सोहना साईं दा दवारा,
जिथे आ के सारे शीश नु झुकांदे,
कटदा ऐ भगता दे दुःख साईं बाबा,
ताहियो आ के सारे दुखड़े सुनावदे,
मंगदा ऐ खैरा साईं नाथ कोलो राजू,
नाले गौंदा ऐ सलीम विच ताल,
ओ मेला साईं दा...


ਓ ਮੇਲਾ ਸਾਈਂ ਦਾ ll, ਆਉਂਦਾ ਏ ਹਰ ਸਾਲ,
ਓ ਲੋਕੀ ਨੱਚਦੇ ਨੇ ll, ਦਰ ਤੇ ਖੁਸ਼ੀਆਂ ਨਾਲ,
ਓ ਮੇਲਾ ਸਾਈਂ ਦਾ, ਮੇਲਾ ਸਾਈਂ ਦਾ,,,,

ਜਿਹੜਾ ਵੀ ਸਵਾਲੀ, ਦੂਰੋਂ ਚੱਲ ਦਰ ਆਉਂਦਾ,
"ਓਹਦੀ ਝੋਲੀ ਵਿਚ, ਖੈਰ ਸਾਈਂ ਪਾਂਵਦਾ,,,,2"
ਚਰਨਾਂ ਚ ਆ ਕੇ ਜਿਹੜਾ, ਸਿਰ ਨੂੰ ਝੁਕਾਉਂਦਾ ,
"ਓਹਨੂੰ ਆ ਕੇ ਸਾਈਂ, ਦਰਸ਼ ਦਿਖਾਂਵਦਾ,,,,2"
ਵੰਡਦਾ ਮੁਰਾਦਾਂ ਸਾਰੇ, ਭਗਤਾਂ ਨੂੰ ਬਾਬਾ,
ਦੇਵੇ ਖੁਸ਼ੀਆਂ ਚ, ਕਰਦਾ ਨਿਹਾਲ
ਓ ਮੇਲਾ ਸਾਈਂ ਦਾ,,,,,,,,,,,,,,,,,,

ਸਾਰੇ ਪਾਸੇ ਲੱਗਦੇ ਨੇ, ਸਾਈਂ ਦੇ ਜੈਕਾਰੇ,
"ਨਾਲੇ ਹੋਣ ਜਗਰਾਤੇ, ਸਾਈਂ ਨਾਥ ਦੇ,,,,2"
ਬੋਲਦੇ ਨੇ ਭੇਟਾਂ ਵਾਂਗੂ, ਭਗਤ ਧਿਆਨੂੰ,
"ਦਰ ਨੱਚਦੇ ਨੇ ਸਾਰੇ, ਸਾਈਂ ਨਾਥ  ਦੇ,,,,2"
ਬੱਲੇ ਬੱਲੇ ਹੋ ਗਈ ਸਾਰੇ, ਮੇਲੇ ਵਿਚ ਦੇਖੋ,
ਐਸਾ ਸਾਈਂ ਜੀ ਨੇ, ਕੀਤਾ ਏ ਕਮਾਲ
ਓ ਮੇਲਾ ਸਾਈਂ ਦਾ,,,,,,,,,,,,,,,,,,

ਤਨ ਉੱਤੇ ਚੋਲਾ ਸੋਹਣਾ, ਪੈਰੀ ਖੜਾਂਵਾ
"ਸਿਰ ਕਿੰਨਾ ਸੋਹਣਾ, ਮੁਕਟ ਸਾਈਂ ਸੱਜਦਾ,,,,2"
ਕਿੰਨੀ ਸੋਹਣੀ ਲੱਗੇ ਤੇਰੀ, ਸੂਰਤ ਨੂਰਾਨੀ,
"ਸਾਡਾ ਤੱਕ ਤੱਕ, ਦਿਲ ਨਹੀਓਂ ਰੱਜਦਾ,,,,2"
ਉੱਚਾ ਅਤੇ ਸੁੱਚਾ ਤੇਰਾ, ਦਰ ਸਾਈਂ ਬਾਬਾ,
ਝੰਡੇ ਤੇਰੇ, ਝੁੱਲਦੇ ਨੇ ਲਾਲ
ਓ ਮੇਲਾ ਸਾਈਂ ਦਾ,,,,,,,,,,,,,,,,,,

ਸਾਰੇ ਜੱਗ ਨਾਲੋਂ ਸੋਹਣਾ, ਸਾਈਂ ਦਾ ਦਵਾਰਾ,
"ਜਿੱਥੇ ਆ ਕੇ ਸਾਰੇ, ਸੀਸ ਨੂੰ ਝੁਕਾਂਵਦੇ,,,,2"
ਕੱਟਦਾ ਏ ਭਗਤਾਂ ਦੇ, ਦੁੱਖ ਸਾਈਂ ਬਾਬਾ,
'ਤਾਹੀਓਂ ਆ ਕੇ ਸਾਰੇ, ਦੁੱਖੜੇ ਸੁਣਾਂਵਦੇ,,,,2"
ਮੰਗਦਾ ਏ ਖੈਰਾਂ, ਸਾਈਂ ਨਾਥ ਕੋਲੋਂ ਰਾਜੂ,
ਨਾਲੇ ਗਾਉਂਦਾ ਏ, ਸਲੀਮ ਵਿਚ ਤਾਲ
ਓ ਮੇਲਾ ਸਾਈਂ ਦਾ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (191 downloads)