तेरे हथ डोर साडी दातिए

तेरे हथ डोर साडी दातिए, नचाई जा नचाई जा
दाती असीं कमज़ोर, साडी तेरे हथ डोर
दाती असीं कमज़ोर, साडा चलदा नी ज़ोर
जो भी खेडनी ओह, खेड खेडायी जा,
तेरे हथ डोर साडी दातिए,,,,,,,,,,,,,,,,,,

दर उत्ते डिगियाँ दा, मान रखदी
बच्चियाँ निमानियाँ दा, ध्यान रखदी
साडा कोई न्हीओं होर, सानू तेरी इक्क लोड़
साडी चरना च हाज़री, लगाई जा,
तेरे हथ डोर साडी दातीए,,,,,,,,,,,,,,,,

सरियाँ दा जानदीं ऐ, हाल अम्मीऐ
एहो तेरे विच है, कमाल अम्मीऐ    
पावे झोली विच खैर, जो वी फड़े तेरे पैर
मेहराँ वालीए नी मेहराँ तूँ, लुटाई जा
तेरे हथ डोर साडी दातीए,,,,,,,,,,,,,,,,

बेनती सुनाओ नीवां, हो हो के
हंझूआं दे नाल पैर, धो धो के
दाती आएगी जरूर, भावें होवे मज़बूर
सीस श्रद्धा दे नाल तूँ, झुकाई जा
तेरे हथ डोर साडी दातीए,,,,,,,,,,,,,,,,

किसे दा वी हक्क न्हीओं, रहण देंदी ऐ
सरियाँ नूं सभ कुझ, कहन देंदी ऐ
पर जो कहे हथ जोड़, ओहनूं आन दीं न लोड़
माँ दा हर वेले शुक्र, मनाई जा
तेरे हथ डोर साडी दातीए,,,,,,,,,,,,,,,,


ਤੇਰੇ ਹੱਥ ਡੋਰ ਸਾਡੀ ਦਾਤੀਏ, ਨੱਚਾਈ ਜਾ ਨੱਚਾਈ ਜਾ
ਦਾਤੀ ਅਸੀਂ ਕਮਜ਼ੋਰ, ਸਾਡੀ ਤੇਰੇ ਹੱਥ ਡੋਰ
ਦਾਤੀ ਅਸੀਂ ਕਮਜ਼ੋਰ, ਸਾਡਾ ਚਲਦਾ ਨੀ ਜ਼ੋਰ
ਜੋ ਵੀ ਖੇਡਣੀ ਉਹ ਖੇਡ ਰਚਾਈ/ਖੇਡਾਈ ਜਾ,
ਤੇਰੇ ਹੱਥ ਡੋਰ ਸਾਡੀ ਦਾਤੀਏ,,,,,,,,,,,,,,,,

ਦਰ ਉੱਤੇ ਡਿੱਗਿਆਂ ਦਾ, ਮਾਣ ਰੱਖਦੀ
ਬੱਚਿਆਂ ਨਿਮਾਣਿਆਂ ਦਾ, ਧਿਆਨ ਰੱਖਦੀ
ਸਾਡਾ ਕੋਈ ਨਹੀਓਂ ਹੋਰ, ਸਾਨੂੰ ਤੇਰੀ ਇੱਕ ਲੋੜ
ਸਾਡੀ ਚਰਨਾਂ ਚ ਹਾਜ਼ਰੀ, ਲਗਾਈ ਜਾ,
ਤੇਰੇ ਹੱਥ ਡੋਰ ਸਾਡੀ ਦਾਤੀਏ,,,,,,,,,,,,,,,,,,

ਸਾਰਿਆਂ ਦਾ ਜਾਣਦੀ ਏ, ਹਾਲ ਅੰਮੀਏ
ਏਹੋ ਤੇਰੇ ਵਿੱਚ ਹੈ, ਕਮਾਲ ਅੰਮੀਏ
ਪਾਵੇ ਝੋਲੀ ਵਿਚ ਖੈਰ, ਜੋ ਵੀ ਫੜੇ ਤੇਰੇ ਪੈਰ
ਮੇਹਰਾਂ ਵਾਲੀਏ ਨੀ ਮੇਹਰਾਂ ਤੂੰ, ਲੁੱਟਾਈ ਜਾ,
ਤੇਰੇ ਹੱਥ ਡੋਰ ਸਾਡੀ ਦਾਤੀਏ,,,,,,,,,,,,,,,,,

ਬੇਨਤੀ ਸੁਣਾਓ ਨੀਵਾਂ, ਹੋ ਹੋ ਕੇ
ਹੰਝੂਆਂ ਦੇ ਨਾਲ ਪੈਰ, ਧੋ ਧੋ ਕੇ
ਦਾਤੀ ਆਏਗੀ ਜ਼ਰੂਰ, ਭਾਂਵੇ ਹੋਵੇ ਮਜ਼ਬੂਰ
ਸੀਸ ਸ਼ਰਧਾ ਦੇ ਨਾਲ ਤੂੰ, ਝੁਕਾਈ ਜਾ
ਤੇਰੇ ਹੱਥ ਡੋਰ ਸਾਡੀ ਦਾਤੀਏ,,,,,,,,,,,,,,,

ਕਿਸੇ ਦਾ ਵੀ ਹੱਕ ਨਹੀਓਂ, ਰਹਿਣ ਦੇਂਦੀ ਏ
ਸਾਰਿਆਂ ਨੂੰ ਸਭ ਕੁਝ, ਕਹਿਣ ਦੇਂਦੀ ਏ
ਪਰ ਜੋ ਕਹੇ ਹੱਥ ਜੋੜ, ਓਹਨੂੰ ਆਣ ਦੀ ਨਾ ਲੋੜ
ਮਾਂ ਦਾ ਹਰ ਵੇਲੇ ਸ਼ੁੱਕਰ, ਮਨਾਈ ਜਾ
ਤੇਰੇ ਹੱਥ ਡੋਰ ਸਾਡੀ ਦਾਤੀਏ,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1061 downloads)