चल वे मना चल ओथे चलिए

चल वे मना चल उथे चलिये,
जिथे बाण गंगा दा पानी रुत मस्तानी,
आदि भवानी संग कंजका दे खेडदी,
चल वे मना चल.....

जिथे झरे झरे दे विच माँ दा नूर समाया ऐ,
जिथे कन कन दे विच महा मैया दी मैया ऐ,
जिथे मियाँ अदि कुवारी शेर सवारी,
लगदी प्यारी संग कंजका दे खेडदी,
चल वे मना चल.....

जिथे विच गुफा दे बेठी मियाँ झंदेवाली,
एहदे दर तो कोई सवाली ना मुड़िया ऐ खाली,
जिहनू पूजे दुनिया सारी जग तो नियारी,
मैं बलिहारी संग कंजका दे खेड़दी,
चल वे मना .......

जिथे ब्रह्मा विष्णु शंकर शीश झुकांदे ने,
जिथे देवता वि खुद हज़रियां लगवांदे ने,
जिथे पिंडी रूप च माता जग दी दाता,
भाग विदाता संग कंजका दे खेड़दी,
चल वे मना चल.....


जिथे पर्वत दी चोटी ते माँ दा भवन सुहाना ऐ,
जिथे आ के लखा तर गये लखा ने तर जाना ऐ,
जिथे चंचल भेटा गाये दर्शन पाये,
शीश झुकाये संग कंजका दे खेड़दी
चल वे मना चल.....


ਚੱਲ ਵੇ ਮਨਾ, ਚੱਲ ਉੱਥੇ ਚੱਲੀਏ ll
ਜਿਥੇ ਬਾਣ ਗੰਗਾ ਦਾ ਪਾਣੀ, ਰੁੱਤ ਮਸਤਾਨੀ,
ਆਦਿ ਭਵਾਨੀ, ਸੰਗ ਕੰਜ਼ਕਾਂ ਦੇ ਖੇਡਦੀ,
ਚੱਲ ਵੇ ਮਨਾ ਚੱਲ,,,,,,,,,,,,,,,,,,,,,,

ਜਿੱਥੇ ਜ਼ੱਰੇ ਜ਼ੱਰੇ ਦੇ ਵਿਚ, ਮਾਂ ਦਾ ਨੂਰ ਸਮਾਇਆ ਏ ll
ਜਿੱਥੇ ਕਣ ਕਣ ਦੇ ਵਿਚ, ਮਹਾਂ-ਮਾਇਆ ਦੀ ਮਾਇਆ ਏ ll
ਜਿੱਥੇ ਮਈਆ ਆਦਿ ਕੁਵਾਰੀ, ਸ਼ੇਰ ਸਵਾਰੀ,
ਲੱਗਦੀ ਪਿਆਰੀ, ਸੰਗ ਕੰਜ਼ਕਾਂ ਦੇ ਖੇਡਦੀ,
ਚੱਲ ਵੇ ਮਨਾ ਚੱਲ,,,,,,,,,,,,,,,,,,,,,,F

ਜਿੱਥੇ ਵਿੱਚ ਗੁਫਾ ਦੇ ਬੈਠੀ, ਮਈਆ ਝੰਡੇਵਾਲੀ ll
ਐਹਦੇ ਦਰ ਤੋਂ ਕੋਈ ਸਵਾਲੀ, ਨਾ ਮੁੜਿਆ ਏ ਖਾਲੀ ll
ਜਿਹਨੂੰ ਪੂਜੇ ਦੁਨੀਆਂ ਸਾਰੀ, ਜੱਗ ਤੋਂ ਨਿਆਰੀ,
ਮੈਂ ਬਲਿਹਾਰੀ, ਸੰਗ ਕੰਜ਼ਕਾਂ ਦੇ ਖੇਡਦੀ,
ਚੱਲ ਵੇ ਮਨਾ ਚੱਲ,,,,,,,,,,,,,,,,,,,,,,F

ਜਿੱਥੇ ਬ੍ਰਹਮਾ ਵਿਸ਼ਨੂੰ ਸ਼ੰਕਰ, ਸੀਸ ਝੁਕਾਂਦੇ ਨੇ ll
ਜਿੱਥੇ ਦੇਵਤਾ ਵੀ ਖੁਦ, ਹਾਜ਼ਰੀਆਂ ਲਗਵਾਂਦੇ ਨੇ ll
ਜਿੱਥੇ ਪਿੰਡੀ ਰੂਪ ਚ ਮਾਤਾ, ਜੱਗ ਦੀ ਦਾਤਾ,
ਭਾਗ ਵਿਧਾਤਾ, ਸੰਗ ਕੰਜ਼ਕਾਂ ਦੇ ਖੇਡਦੀ,
ਚੱਲ ਵੇ ਮਨਾ ਚੱਲ,,,,,,,,,,,,,,,,,,,,,,F


ਜਿੱਥੇ ਪਰਵਤ ਦੀ ਚੋਟੀ ਤੇ, ਮਾਂ ਦਾ ਭਵਨ ਸੁਹਾਨਾ ਏ ll
ਜਿੱਥੇ ਆ ਕੇ ਲੱਖਾਂ ਤਰ ਗਏ, ਲੱਖਾਂ ਨੇ ਤਰ ਜਾਣਾ ਏ ll
ਜਿੱਥੇ ਚੰਚਲ ਭੇਟਾਂ ਗਾਏ, ਦਰਸ਼ਨ ਪਾਏ,
ਸੀਸ ਝੁਕਾਏ, ਸੰਗ ਕੰਜ਼ਕਾਂ ਦੇ ਖੇਡਦੀ,
ਚੱਲ ਵੇ ਮਨਾ ਚੱਲ,,,,,,,,,,,,,,,,,,,,,,F
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (756 downloads)