ਵ੍ਰਿੰਦਾਵਨ ਦੇ ਅਜ਼ਬ ਨਜ਼ਾਰੇ ਪਾਵਾਂਗੇ

ਵ੍ਰਿੰਦਾਵਨ ਦੇ ਅਜ਼ਬ ਨਜ਼ਾਰੇ ਪਾਵਾਂਗੇ
========================
ਵ੍ਰਿੰਦਾਵਨ ਦੇ, ਅਜ਼ਬ, ਨਜਾਰੇ ਪਾਵਾਂਗੇ* ll
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ ll

ਵ੍ਰਿੰਦਾਵਨ ਵਿੱਚ, ਯਮੁਨਾ ਪਿਆਰੀ l
ਮੇਰੇ, ਸ਼ਾਮ ਨੂੰ, ਲੱਗੇ ਪਿਆਰੀ ll
ਅਸੀਂ ਵੀ ਓਥੇ ll, ਜਾ ਕੇ ਗੋਤੇ ਲਾਵਾਂਗੇ,
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,

ਵ੍ਰਿੰਦਾਵਨ ਵਿੱਚ, ਗਊਆਂ ਪਿਆਰੀਆਂ l
ਮੇਰੇ, ਸ਼ਾਮ ਨੂੰ, ਲੱਗਣ ਪਿਆਰੀਆਂ ll
ਅਸੀਂ ਵੀ ਓਥੇ ll, ਜਾ ਕੇ ਗਊਆਂ ਚਰਾਵਾਂਗੇ,
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,

ਵ੍ਰਿੰਦਾਵਨ ਵਿੱਚ, ਸਖੀਆਂ ਪਿਆਰੀਆਂ l
ਮੇਰੇ, ਸ਼ਾਮ ਨੂੰ, ਲੱਗਣ ਪਿਆਰੀਆਂ ll
ਅਸੀਂ ਵੀ ਓਥੇ ll, ਜਾ ਕੇ ਰਾਸ ਰਚਾਵਾਂਗੇ,
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,

ਵ੍ਰਿੰਦਾਵਣ ਵਿੱਚ, ਭਗਤਾਂ ਦੀ ਟੋਲੀ l
ਮੇਰੇ, ਸ਼ਾਮ ਨਾਲ, ਖੇਲ੍ਹੇ ਹੋਲੀ ll
ਅਸੀਂ ਵੀ ਓਥੇ ll, ਜਾ ਕੇ ਰੰਗ ਲਗਾਵਾਂਗੇ,
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,

ਵ੍ਰਿੰਦਾਵਨ ਵਿੱਚ, ਰਾਧਾ ਪਿਆਰੀ l
ਮੇਰੇ, ਸ਼ਾਮ ਨਾਲ, ਸੱਜਦੀ ਪਿਆਰੀ ll
ਅਸੀਂ ਵੀ ਰਾਧੇ ll ਰਾਧੇ ਰਾਧੇ ਗਾਵਾਂਗੇ,
ਵ੍ਰਿੰਦਾਵਨ ਵਿੱਚ, ਜਾ ਕੇ, ਭੰਗੜੇ ਪਾਵਾਂਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,

ਵ੍ਰਿੰਦਾਵਨ ਦੀ, ਕੁੰਜ ਗਲ਼ੀ ਪਿਆਰੀ l
ਮੇਰੇ, ਸ਼ਾਮ ਨੂੰ, ਲੱਗੇ ਪਿਆਰੀ ll
ਅਸੀਂ ਵੀ ਓਥੇ ll, ਜਾ ਕੇ ਮੱਖਣ ਖਾਵਾਂਗੇ,
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,

ਕਰਦਾ ਵਿਨੇ, ਚਰਨੀ ਅਰਦਾਸਾਂ l
ਸਭ ਦੀਆਂ ਪੂਰਣ, ਹੋ ਜਾਣ ਆਸਾਂ ll
ਅਸੀਂ ਵੀ ਓਥੇ ll, ਜਾ ਕੇ ਦਰਸ਼ਨ ਪਾਵਾਂਗੇ,
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਗੇ l
ਵ੍ਰਿੰਦਾਵਨ ਦੇ, ਅਜ਼ਬ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (49 downloads)