ਫ਼ੁੱਲਾਂ ਦੀ ਵਰਖ਼ਾ ਹੋ ਰਹੀ ਏ

ਫ਼ੁੱਲਾਂ ਦੀ ਵਰਖ਼ਾ ਹੋ ਰਹੀ ਏ
===================
ਫ਼ੁੱਲਾਂ, ਦੀ ਵਰਖ਼ਾ, ਹੋ ਰਹੀ ਏ,
ਮੇਰੀ, ਦਾਤੀ ਦੇ ਦਰਬਾਰ ਤੇ ॥
ਜਿਸ, ਝੋਲੀ ਵਿੱਚ, ਫ਼ੁੱਲ ਪੈ ਗਿਆ ॥
ਓਹ ਦਾਤੀ ਨੇ, ਤਾਰ ਤੇ...
ਫ਼ੁੱਲਾਂ, ਦੀ ਵਰਖ਼ਾ...

ਮਾਂ ਚਰਨੀ, ਜੋ ਫ਼ੁੱਲ ਲਗਾਇਆ,
ਬਦਲ, ਦੇਵੇ ਤਕਦੀਰਾਂ ਜੀ ।
ਸੰਗਤਾਂ ਦੀ, ਝੋਲੀ ਵਿੱਚ ਪੈ ਕੇ,
ਪਾਂਦਾ, ਪਿਆਰ ਜ਼ੰਜ਼ੀਰਾਂ ਜੀ ॥
ਮਾਂ ਦੇ, ਦਰ ਦੇ, ਇੱਕ ਹੀ ਫ਼ੁੱਲ ਨੇ ॥
ਸਾਰੇ, ਕਸ਼ਟ ਨਿਵਾਰ ਤੇ...
ਫ਼ੁੱਲਾਂ, ਦੀ ਵਰਖ਼ਾ...

ਇਸ ਫ਼ੁੱਲ ਦਾ ਤੇ, ਮੁੱਲ ਨਾ ਕੋਈ,
ਫ਼ੁੱਲ ਬੜਾ, ਅਣਮੁੱਲਾ ਹੈ ।
ਝੋਲੀ ਸਭ ਦੀ, ਭਰ ਦੇਵੇ,
ਮੇਰੀ, ਮਈਆ ਦਾ, ਦਰ ਖੁੱਲ੍ਹਾ ਹੈ ॥
ਹਰ ਝੋਲੀ ਵਿੱਚ, ਫ਼ੁੱਲ ਨੂੰ ਪਾ ਕੇ ॥
ਸਭ ਦੇ, ਕਾਜ਼ ਸੰਵਾਰ ਤੇ...
ਫ਼ੁੱਲਾਂ, ਦੀ ਵਰਖ਼ਾ...

ਓ ਸੰਗਤ ਹੈ, ਭਾਗਾਂ ਵਾਲੀ,
ਜਿਸ ਨੂੰ, ਏਹ ਫ਼ੁੱਲ ਮਿਲਦਾ ਏ ।
ਜਿਸ ਘਰ ਦੇ ਵਿੱਚ, ਫ਼ੁੱਲ ਏਹ ਖੇਡੇ,
ਖੁਸ਼ੀ ਨਾਲ, ਓਹ ਖਿੱਲਦਾ ਏ ॥
ਦਾਸ ਵਰਗੇ, ਅੱਜ ਤੇ ਭਗਤੋ ॥
ਮਈਆ, ਮੇਰੀ ਨੇ ਤਾਰ ਤੇ...
ਫ਼ੁੱਲਾਂ, ਦੀ ਵਰਖ਼ਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (53 downloads)