ਪੈਂਦਾ ਜੀ ਗਿੱਧਾ ਸ਼ਾਮ ਜੀ ਦੇ ਵੇਹੜੇ

ਪੈਂਦਾ ਜੀ ਗਿੱਧਾ ਸ਼ਾਮ ਜੀ ਦੇ ਵੇਹੜੇ
=======================
ਪੈਂਦਾ, ਪੈਂਦਾ ਜੀ ਗਿੱਧਾ, ਸ਼ਾਮ ਜੀ ਦੇ ਵੇਹੜੇ ll
ਸ਼ਾਮ ਜੀ ਦੇ, ਵੇਹੜੇ ਮੇਰੇ, ਸ਼ਾਮ ਜੀ ਦੇ ਵੇਹੜੇ* ll
ਪੈਂਦਾ, ਪੈਂਦਾ ਜੀ ਗਿੱਧਾ,,, ll, ਸ਼ਾਮ ਜੀ ਦੇ ਵੇਹੜੇ ll

ਸ਼ਾਮ ਮੇਰੇ ਦਾ, ਸੋਹਣਾ ਸੋਹਣਾ ਮੁੱਖੜਾ l
ਵੇਖ, ਲਵੇ ਜੇਹੜਾ, ਮਿੱਟ ਜਾਂਦਾ ਦੁੱਖੜਾ ll  
ਓ ਦੁੱਖ ਤੇ, ਕਲੇਸ਼ ਓਹਦੇ, ਆਵਣ ਨਾ ਨੇੜੇ*,
ਪੈਂਦਾ, ਪੈਂਦਾ ਜੀ ਗਿੱਧਾ,,, ll, ਸ਼ਾਮ ਜੀ ਦੇ ਵੇਹੜੇ,,,
ਪੈਂਦਾ, ਪੈਂਦਾ ਜੀ ਗਿੱਧਾ,,,,,,,,,,,,,,,,,,F

ਸ਼ਾਮ, ਤਾਂ ਮੇਰਾ, ਬੰਸੀ ਵਜਾਉਂਦਾ l
ਵ੍ਰਿੰਦਾ,ਵਨ ਵਿੱਚ, ਰਾਸ ਰਚਾਉਂਦਾ ll
ਓਹ ਮੰਗੀਆਂ, ਮੁਰਾਦਾਂ ਪਾਉਂਦੇ, ਆ ਕੇ ਨੱਚਦੇ ਨੇ ਜੇਹੜੇ*,  
ਪੈਂਦਾ, ਪੈਂਦਾ ਜੀ ਗਿੱਧਾ,,, ll, ਸ਼ਾਮ ਜੀ ਦੇ ਵੇਹੜੇ,,,
ਪੈਂਦਾ, ਪੈਂਦਾ ਜੀ ਗਿੱਧਾ,,,,,,,,,,,,,,,,,,F

ਸ਼ਾਮ, ਮੇਰੇ ਨੇ, ਕਥਾ ਕਰਾਈ l
ਨੱਚ ਨੱਚ, ਸਭ ਨੇ, ਖੁਸ਼ੀ ਮਨਾਈ ll
ਕੋਈ ਵੰਡੇ, ਲੱਡੂ ਕੋਈ, ਵੰਡਦਾ ਏ ਪੇੜੇ*,  
ਪੈਂਦਾ, ਪੈਂਦਾ ਜੀ ਗਿੱਧਾ,,, ll, ਸ਼ਾਮ ਜੀ ਦੇ ਵੇਹੜੇ,,,
ਪੈਂਦਾ, ਪੈਂਦਾ ਜੀ ਗਿੱਧਾ,,,,,,,,,,,,,,,,,,F

ਘਰ, ਘਰ ਜਾ ਕੇ, ਮੱਖਣ ਚੁਰਾਵੇ l
ਮੱਖਣ, ਚੁਰਾਵੇ ਨਾਲੇ, ਸਖ਼ੀਆਂ ਰਿਝਾਵੇ ll
ਚੋਰੀ ਮੱਖਣ, ਖਾਂਦਾ ਨਾਲੇ, ਮੱਟਕੀਆਂ ਤੋੜੇ*,
ਪੈਂਦਾ, ਪੈਂਦਾ ਜੀ ਗਿੱਧਾ,,, ll, ਸ਼ਾਮ ਜੀ ਦੇ ਵੇਹੜੇ,,,
ਪੈਂਦਾ, ਪੈਂਦਾ ਜੀ ਗਿੱਧਾ,,,,,,,,,,,,,,,,,,F

ਸ਼ਾਮ ਦੇ, ਨਾਲ ਮੇਰੀ, ਲੜ੍ਹ ਗਈਆਂ ਅੱਖੀਆਂ l
ਛੇੜਨ, ਮੈਨੂੰ, ਸਾਰੀਆਂ ਸਖ਼ੀਆਂ ll
ਹੁਣ ਨਾ ਮੈਨੂੰ, ਛੇੜੀ ਸ਼ਿਆਮਾ, ਆਣ ਡਿੱਗੀ ਦਰ ਤੇਰੇ*,
ਪੈਂਦਾ, ਪੈਂਦਾ ਜੀ ਗਿੱਧਾ,,, ll, ਸ਼ਾਮ ਜੀ ਦੇ ਵੇਹੜੇ,,,
ਪੈਂਦਾ, ਪੈਂਦਾ ਜੀ ਗਿੱਧਾ,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (40 downloads)