ਜੋਗੀ ਸੋਹਣੀਆਂ ਜਟਾਵਾਂ ਵਾਲਾ

ਜੋਗੀ ਸੋਹਣੀਆਂ ਜਟਾਵਾਂ ਵਾਲਾ
=====================
ਜੂਨਾਂ ਗੜ੍ਹੋਂ, ਚੱਲ ਕੇ, ਤਲਾਈਆਂ ਵਿੱਚ ਆ ਗਿਆ l
ਰੱਬ ਦਾ ਸਰੂਪ, ਮਾਤਾ ਰਤਨੋ ਨੂੰ, ਭਾਅ ਗਿਆ ll
^ਚੇਹਰਾ, ਗੋਲ ਮੋਲ, ਹੋ ਚੇਹਰਾ, ਗੋਲ ਮੋਲ,
ਚੇਹਰਾ, ਗੋਲ ਮੋਲ, ਨੱਕ ਸੋਹਣਾ, ਤਿੱਖਾ ਜੇਹਾ,
ਜੋਗੀ ਸੋਹਣੀਆਂ,,,ਜੈ ਹੋ lll, ਜਟਾਵਾਂ ਵਾਲਾ, ਨਿੱਕਾ ਜੇਹਾ ll

ਸੂਰਜ ਤੋਂ, ਜਿਆਦਾ ਓਹਦੇ, ਮੁੱਖੜੇ ਤੇ ਲਾਲੀ ਏ l
ਮੌਂਢੇ ਪਾਈ, ਝੋਲੀ ਦੀ ਤਾਂ, ਸ਼ਾਨ ਹੀ ਨਿਰਾਲੀ ਏ ll
^ਹੱਥ, ਚਿਮਟਾ ਵੀ, ਹੋ ਹੱਥ, ਚਿਮਟਾ ਵੀ,
ਹੱਥ, ਚਿਮਟਾ ਵੀ, ਚਾਂਦੀ ਰੰਗਾਂ, ਚਿੱਟਾ ਜੇਹਾ,
ਜੋਗੀ ਸੋਹਣੀਆਂ,,,ਜੈ ਹੋ lll, ਜਟਾਵਾਂ ਵਾਲਾ, ਨਿੱਕਾ ਜੇਹਾ ll

ਗਲ਼ ਵਾਲੀ, ਸਿੰਗੀ ਓਹਦੀ, ਮਾਰੇ ਲਿਸ਼ਕਾਰੇ ਜੀ l
ਅੰਬਰਾਂ ਦੇ ਤਾਰੇ, ਸ਼ਰਮਾ ਗਏ, ਦੇਖ ਸਾਰੇ ਹੀ ll
^ਰੰਗ, ਚੰਨ ਦਾ ਵੀ, ਹੋ ਰੰਗ, ਚੰਨ ਦਾ ਵੀ,
ਰੰਗ, ਚੰਨ ਦਾ ਵੀ, ਪੈ ਗਿਆ ਏ, ਫ਼ਿੱਕਾ ਜੇਹਾ,
ਜੋਗੀ ਸੋਹਣੀਆਂ,,,ਜੈ ਹੋ lll, ਜਟਾਵਾਂ ਵਾਲਾ, ਨਿੱਕਾ ਜੇਹਾ ll

ਸਤੀਸ਼, ਸਾਉਦੀ ਵਾਲੇ ਜੋਗੀ, ਮੁੱਖੋਂ ਜਦੋਂ ਬੋਲਦਾ l
ਫਿਰਦਾ, ਹਵਾਵਾਂ 'ਚ, ਸੁਗੰਧਾਂ ਜੇਹੀਆਂ ਘੋਲ੍ਹਦਾ ll
^ਤਾਜ਼, ਇਕੱਲਾ ਇਕੱਲਾ, ਹੋ ਤਾਜ਼, ਇਕੱਲਾ ਇਕੱਲਾ,
ਤਾਜ਼, ਇਕੱਲਾ ਇਕੱਲਾ, ਬੋਲ ਓਹਦਾ, ਮਿੱਠਾ ਜੇਹਾ,
ਜੋਗੀ ਸੋਹਣੀਆਂ,,,ਜੈ ਹੋ lll, ਜਟਾਵਾਂ ਵਾਲਾ, ਨਿੱਕਾ ਜੇਹਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (48 downloads)