ਸਾਵਣ ਆਇਆ ਮਾਈਏ ਤੇਰੇ ਦਰ ਤੇ ਸੰਗਤਾਂ ਆਈਆਂ

ਸਾਵਣ ਆਇਆ ਮਾਈਏ ਤੇਰੇ ਦਰ ਤੇ

ਸਾਵਣ ਆਇਆ, ਮਾਈਏ ਤੇਰੇ ਦਰ ਤੇ, ਸੰਗਤਾਂ ਆਈਆਂ ॥
ਕੋਇਲ ਗਾਏ, ਮਾਂ ਭਵਨ ਤੇ ਇੰਦਰ, ਝੜ੍ਹੀਆਂ ਲਾਈਆਂ ।
ਸਾਵਣ ਆਇਆ, ਮਾਈਏ ਤੇਰੇ ਦਰ ਤੇ, ਸੰਗਤਾਂ ਆਈਆਂ ॥
ਸਾਵਣ ਆਇਆ...

ਮਸਤ ਹਵਾਵਾਂ, ਠੰਡੀਆਂ ਦਰਬਾਰ, ਨਜ਼ਾਰੇ ਸੋਹਣੇ ।
ਕਲੀਆਂ ਫ਼ੁੱਲਾਂ, ਮਾਈ ਦੇ ਪੈਰ, ਸ਼ਿੰਗਾਰੇ ਸੋਹਣੇ ॥
ਬੱਦਲ ਗਰਜਣ, ਮਾਈਏ ਘਨਘੋਰ, ਘਟਾਵਾਂ ਛਾਈਆਂ...
ਸਾਵਣ ਆਇਆ, ਮਾਈਏ ਤੇਰੇ...

ਜੁਗਨੂੰ ਰਾਤੀ, ਬਾਗ਼ੀ ਚਮਕਣ ਜਿਓਂ, ਅੰਬਰੀ ਤਾਰੇ ।
ਚੰਨ ਸਿਤਾਰੇ, ਆਏ ਤੇਰੇ ਭਵਨ ਨੂੰ, ਵੇਖਣ ਸਾਰੇ ॥
ਬੋਹੜੀਂ ਪੀਂਘਾਂ, ਕੰਜ਼ਕਾਂ ਨੇ ਆ ਕੇ, ਮੰਦਿਰੀਂ ਪਾਈਆਂ...
ਸਾਵਣ ਆਇਆ, ਮਾਈਏ ਤੇਰੇ...

ਤੇਰਾ ਦਵਾਰਾ, ਸਵਰਗਾਂ ਤੋਂ ਸੋਹਣਾ, ਤੇਰਾ ਦਵਾਰਾ ।
ਲੱਗਦਾ ਪਿਆਰਾ, ਮਾਂਏਂ ਬੱਚਿਆਂ ਨੂੰ, ਲੱਗਦਾ ਪਿਆਰਾ ॥
ਚਾਰ ਚੁਫ਼ੇਰੇ, ਮਈਆ ਖੁਸ਼ੀਆਂ ਹੀ, ਖੁਸ਼ੀਆਂ ਛਾਈਆਂ...
ਸਾਵਣ ਆਇਆ, ਮਾਈਏ ਤੇਰੇ...

ਮਾਂ ਛਿਨ-ਮਸਤਿਕਾ, ਬੈਠੀ ਏ ਖੋਲ੍ਹ, ਭੰਡਾਰੇ ਦਵਾਰੇ ।
ਭਰ ਲਓ ਆ ਕੇ, ਸਭ ਆਪਣੀਆਂ ਝੋਲੀਆਂ, ਭਰ ਲਓ ਸਾਰੇ ॥
ਪੂਰੀਆਂ ਕਰਦੀ, ਮਾਂ ਸੰਗਤਾਂ ਨੇ ਜੋ, ਆਸਾਂ ਲਾਈਆਂ...
ਸਾਵਣ ਆਇਆ, ਮਾਈਏ ਤੇਰੇ...

ਬੋਲੀਆਂ ਪਾਉਂਦੇ, ਨੱਚਦੇ ਮਾਂ ਭਗਤ, ਪਿਆਰੇ ਆਏ ।
ਸਭ ਦੀ ਆਸ਼ਾ, ਹਰ ਕੋਈ ਦਰਸ਼ਨ, ਕਰਕੇ ਜਾਏ ॥
ਤੇਰਿਆਂ ਬੱਚਿਆਂ, ਰਲਮਿਲ ਕੇ ਤੇਰੀਆਂ, ਭੇਟਾਂ ਗਈਆਂ...
ਸਾਵਣ ਆਇਆ, ਮਾਈਏ ਤੇਰੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (110 downloads)