माँ दे दर ढोल वज्दा

     ਮਾਂ ਦੇ ਦਰ ਢੋਲ ਵੱਜਦਾ

ਮਾਂ ਦੇ, ਦਰ ਤੇ, ਅਜ਼ਬ ਨਜ਼ਾਰੇ l
            ਭੇਟਾਂ, ਗਾਉਂਦੇ, ਜਾਵਣ ਸਾਰੇ ll
ਵਿੱਚ ਭਵਨਾਂ ਦੇ, ਭਗਤ ਮਾਂ ਜਾ ਕੇ ll, ਉੱਚੀ ਜੈਕਾਰੇ ਲਾਉਣ,
           ਮਾਂ ਦੇ ਦਰ, ਢੋਲ ਵੱਜਦਾ ll, ਭਗਤ ਨੇ ਭੰਗੜੇ ਪਾਉਣ ll

ਸੋਹਣੀ ਸ਼ੇਰ ਸਵਾਰੀ, ਲੱਗਦੀ ਸਾਨੂੰ ਪਿਆਰੀ l
                     ਚਰਨਾਂ 'ਚ, ਗੰਗਾ ਵੱਗਦੀ, ਤੁਸੀਂ ਰੱਜ ਰੱਜ ਲਾਓ ਤਾਰੀ ll
ਕਰਮਾਂ ਵਾਲੇ, ਆ ਕੇ ਭਗਤੋ ll, ਮੰਗੀਆਂ ਮੁਰਾਦਾਂ ਪਾਉਣ,
                   ਮਾਂ ਦੇ ਦਰ, ਢੋਲ ਵੱਜਦਾ ll, ਭਗਤ ਨੇ ਭੰਗੜੇ ਪਾਉਣ ll

ਜਗਮਗ, ਜਯੋਤੀ ਜੱਗਦੀ, ਸਾਨੂੰ ਬੜੀ ਪਿਆਰੀ ਲੱਗਦੀ l
                  ਹੱਥ, ਤ੍ਰਿਸ਼ੂਲ ਵਿਰਾਜ਼ੇ, ਸੋਹਣੀ ਮਾਲਾ ਗਲ਼ ਵਿੱਚ ਫੱਬਦੀ ll
ਵਿੱਚ ਗੁਫ਼ਾ ਦੇ, ਲਾਇਆ ਡੇਰਾ ll, ਸਾਰੇ ਦਰਸ਼ਨ ਪਾਉਣ,
                  ਮਾਂ ਦੇ ਦਰ, ਢੋਲ ਵੱਜਦਾ ll, ਭਗਤ ਨੇ, ਭੰਗੜੇ ਪਾਉਣ ll

ਉੱਚੀਆਂ, ਚੜ੍ਹ ਕੇ ਚੜ੍ਹਾਈਆਂ, ਮਾਂ ਸੰਗਤਾਂ ਦਰ ਤੇ ਆਈਆਂ l
                ਕੈਂਪ ਵਾਲਾ, ਵਿੱਚ ਲਿੱਖਦਾ, ਤੇ ਮਾਨ ਨੇ ਭੇਟਾਂ ਗਾਈਆਂ ll
ਦੂਰੋਂ ਦੂਰੋਂ ਭਗਤ ਨੇ ਆਉਂਦੇ ll, ਮਨ ਦੀਆਂ ਰੀਝਾਂ ਲਾਉਣ,
                ਮਾਂ ਦੇ ਦਰ, ਢੋਲ ਵੱਜਦਾ ll, ਭਗਤ ਨੇ, ਭੰਗੜੇ ਪਾਉਣ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (125 downloads)