शेरांवाली दे दरबार रौनकां लगीयां रहंदीयां नें

ਸ਼ੇਰਾਂ ਵਾਲੀ ਦੇ ਦਰਬਾਰ
=================
ਸ਼ੇਰਾਂ, ਵਾਲੀ ਦੇ ਦਰਬਾਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ l
ਮੇਹਰਾਂ, ਵਾਲੀ ਦੇ ਦਰਬਾਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ l
ਜੋਤਾਂ, ਵਾਲੀ ਦੇ ਦਰਬਾਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ l
ਲੱਗੀਆਂ, ਰਹਿੰਦੀਆਂ ਨੇ, ਰੌਣਕਾਂ, ਲੱਗੀਆਂ ਰਹਿੰਦੀਆਂ ਨੇ* ll
ਸ਼ੇਰਾਂ, ਵਾਲੀ ਦੇ ਦਰਬਾਰ,

ਨੰਗੇ ਪੈਰੀਂ, ਚੜ੍ਹਕੇ ਚੜ੍ਹਾਈਆਂ, "ਮਾਂ ਦੇ ਭਗਤ ਨੇ ਆਉਂਦੇ" l
ਨੱਚ ਨੱਚ ਕੇ, ਓਹ ਢੋਲ ਦੇ ਅੱਗੇ, "ਮਾਂ ਨੂੰ ਅੱਜ ਮਨਾਉਂਦੇ" ll
ਮਾਂ ਦੇ ਰੰਗ ਵਿੱਚ, ਰੰਗ ਕੇ ਸੰਗਤਾਂ, ਮੌਜ਼ਾਂ ਲੈਂਦੀਆਂ ਨੇ*,,,
ਸ਼ੇਰਾਂ, ਵਾਲੀ ਦੇ ਦਰਬਾਰ,

ਦੇਖ ਨਜ਼ਾਰਾ, ਮਾਂ ਦੇ ਦਰ ਦਾ, "ਹਰ ਕੋਈ ਦਰਸ਼ਨ ਪਾਉਂਦਾ" l
ਛੋਟਾ ਵੱਡਾ, ਹਰ ਕੋਈ ਆ ਕੇ, "ਮਾਂ ਦੀ ਮਹਿਮਾ ਗਾਉਂਦਾ" ll
ਭਗਤਾਂ ਦੀਆਂ, ਟੋਲੀਆਂ ਮਾਂ ਦੇ, ਵੇਹੜੇ ਬਹਿੰਦੀਆਂ ਨੇ,,,
ਸ਼ੇਰਾਂ, ਵਾਲੀ ਦੇ ਦਰਬਾਰ,

ਵਿੱਚ ਗੁਫ਼ਾ ਦੇ, ਬੈਠ ਕੇ ਦਾਤੀ, "ਕਰਦੀ ਸਭ ਨੂੰ ਨਿਹਾਲ" l
ਸਭ ਭਗਤਾਂ ਤੇ, ਮੇਹਰਾਂ ਕਰਦੀ, "ਹੁੰਦੀ ਜਦੋਂ ਦਿਆਲ" ll
ਸੁੱਖਾਂ ਦੀਆਂ, ਸੌਗਾਤਾਂ ਸਭ ਦੀ, ਝੋਲੀਆਂ ਪੈਂਦੀਆਂ ਨੇ*,,,
ਸ਼ੇਰਾਂ, ਵਾਲੀ ਦੇ ਦਰਬਾਰ,

ਪਾ ਪਾ ਚਿੱਠੀਆਂ, ਭਗਤਾਂ ਨੂੰ ਮਾਂ, "ਆਪਣੇ ਦਰ ਤੇ ਬੁਲਾਵੇ" l
ਦਰ ਆਏ, ਭਗਤਾਂ ਨੂੰ ਮਈਆ, "ਆਪਣੇ ਚਰਣੀ ਲਾਵੇ" ll
ਮਾਂਵਾਂ ਕਦੇ, ਬੱਚਿਆਂ ਕੋਲੋਂ, ਦੂਰ ਨਾ ਰਹਿੰਦੀਆਂ ਨੇ*,,,
ਸ਼ੇਰਾਂ, ਵਾਲੀ ਦੇ ਦਰਬਾਰ,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (240 downloads)