ਨਚਣਾ ਮਈਆ ਦੇ ਨਾਲ

ਨਚਣਾ ਮਈਆ ਦੇ ਨਾਲ, ਅੱਜ ਨੱਚਣਾ ਦਾਤੀ ਦੇ ਨਾਲ
ਨੱਚ ਨੱਚ ਕਰਨੀ ਕਮਾਲ, ਅੱਜ ਨੱਚਣਾ ਮਈਆ ਦੇ ਨਾਲ

1. ਸਾਲਾਂ ਪਿੱਛੋਂ ਉੱਚਿਆ ਪਹਾੜਾਂ ਵਾਲੀ ਭਗਤਾਂ ਦੇ ਘਰ ਆਈ ਏ
   ਜਾਵੇ ਨਾ ਸੰਭਾਲੀ ਅੱਜ ਸਾਰਿਆ ਤੋ ਖੁਸੀ ਵਖਰੀ ਹੀ ਸਾਈ ਏ
   ਭੁੱਲ ਜਾਣਾ ਜਗ ਦਾ ਖਿਆਲ, ਅੱਜ ਨੱਚਣਾ ਮਈਆ ਦੇ ਨਾਲ
   ਨਚਣਾ ਮਈਆ ਦੇ ਨਾਲ...

2. ਮਿਲਣੀਆਂ ਮਿੱਠੀਆਂ ਸੌਗਾਤਾਂ ਅੱਜ ਬੈਜੋ ਸਾਰੇ ਝੋਲੀ ਅੱਡ ਕੇ
   ਦੁਨੀਆ ਦੀ ਮਾਲਕ ਦੇ ਕਰਲੋ ਦੀਦਾਰ ਬੈਠੀ ਸਜ ਧਜ ਕੇ
   ਪੂਰੇ ਹੋਣੇ ਦਿਲਾਂ ਦੇ ਸਵਾਲ, ਅੱਜ ਨੱਚਣਾ ਮਈਆ ਦੇ ਨਾਲ
   ਨਚਣਾ ਮਈਆ ਦੇ ਨਾਲ...

3. ਕੰਜਕ ਦਾ ਰੂਪ ਧਾਰ ਨੱਚਦੀ ਤੇ ਭਗਤ ਵਜਾਉਂਦੇ ਤਾੜੀਆਂ
   ਕਾਲੇ ਸੇਖੇ ਵਾਲੇ ਮਿੱਟ ਜਾਣਿਆ ਜੋ ਹੱਥਾਂ ਚ ਲਕੀਰਾ ਮਾੜੀਆਂ
   ਸੇਰਵਾਲੀ ਹੋਈ ਆ ਦਿਆਲ, ਅੱਜ ਨੱਚਣਾ ਮਈਆ ਦੇ ਨਾਲ
   ਨਚਣਾ ਮਈਆ ਦੇ ਨਾਲ...

ਗਾਇਕ - ਸਤਪਾਲ ਧੀਰ
download bhajan lyrics (158 downloads)