ਮੇਰੀ ਦਾਤੀ ਦੇ ਦਰਬਾਰ ਹਰ ਦਮ ਹੋ ਰਹੀ ਜੈ ਜੈਕਾਰ

ਮੇਰੀ, ਦਾਤੀ ਦੇ ਦਰਬਾਰ, ਹਰ ਦਮ, ਹੋ ਰਹੀ ਜੈ ਜੈਕਾਰ- 2
ਏਹ ਹੈ, ਕਰਦੀ ਬੇੜਾ ਪਾਰ - 3, ਜੈ ਜੈਕਾਰ ਜੈ ਜੈਕਾਰ,
ਜੈ ਜੈਕਾਰ ਜੈ ਜੈਕਾਰ...
ਮੇਰੀ, ਦਾਤੀ ਦੇ ਦਰਬਾਰ...

ਤੈਨੂੰ, ਦਿਲ ਦਾ ਹਾਲ ਸੁਣਾਵਾਂ, ਤੇਰੇ, ਰੋ ਰੋ ਤਰਲੇ ਪਾਵਾਂ- 2
ਇੱਕੋ ਹੀ, ਅਰਜ਼ ਲਗਾਵਾਂ - 3, ਦੇ ਦੀਦਾਰ ਦੇ ਦੀਦਾਰ,
ਦੇ ਦੀਦਾਰ, ਦੇ ਦੀਦਾਰ...
ਮੇਰੀ, ਦਾਤੀ ਦੇ ਦਰਬਾਰ...

ਨਿੱਤ, ਮੈਂ ਤੇਰੇ ਦਰ ਆਵਾਂ, ਤੇਰਾ, ਰੱਜ ਰੱਜ ਦਰਸ਼ਨ ਪਾਵਾਂ- 2
ਤੇਰੀਆਂ, ਭੇਟਾਂ ਲਾਵਾਂ - 3, ਕਰ ਸਵੀਕਾਰ ਕਰ ਸਵੀਕਾਰ,
ਕਰ ਸਵੀਕਾਰ ਕਰ ਸਵੀਕਾਰ...
ਮੇਰੀ, ਦਾਤੀ ਦੇ ਦਰਬਾਰ...

ਤੇਰੇ, ਰੰਗ ਵਿੱਚ ਮੈਂ ਰੰਗ ਜਾਵਾਂ, ਹਰ ਦਮ, ਜੈ ਮਾਂ ਜੈ ਮਾਂ ਗਾਵਾਂ- 2
ਤੇਰੇ, ਸੱਜਦੇ ਪਾਵਾਂ - 3, ਸੌ ਸੌ ਵਾਰ ਸੌ ਸੌ ਵਾਰ,
ਸੌ ਸੌ ਵਾਰ ਸੌ ਸੌ ਵਾਰ...
ਮੇਰੀ, ਦਾਤੀ ਦੇ ਦਰਬਾਰ...

ਸਭ ਦੀ, ਪੂਰੀਆਂ ਆਸਾਂ ਕਰਦੀ, ਬੱਚਿਆਂ, ਦੇ ਮਾਂ ਦੁੱਖੜੇ ਹਰਦੀ- 2
ਸਭ ਦੀ, ਝੋਲੀ ਭਰਦੀ - 3, ਵਾਰੋ ਵਾਰ ਵਾਰੋ ਵਾਰ,
ਵਾਰੋ ਵਾਰ, ਵਾਰੋ ਵਾਰ...
ਮੇਰੀ, ਦਾਤੀ ਦੇ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (97 downloads)