ਨੱਚਦੀਆਂ ਸੰਗਤਾਂ ਪਿਆਰੀਆ ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ

ਨੱਚਦੀਆਂ ਸੰਗਤਾਂ ਪਿਆਰੀਆ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ - 2
ਤੇਰੇ ਨਾਮ ਦੀਆਂ... ਜੈ ਹੋ -3 ਚੜ੍ਹੀਆਂ ਖ਼ੁਮਾਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਸੋਹਣੇ ਸੋਹਣੇ ਝੰਡੇ ਹੱਥਾਂ ਵਿੱਚ ਫੜ੍ਹਕੇ
ਝੰਡੇ ਉੱਤੇ ਮਈਆ ਜੀ ਦੀ ਫ਼ੋਟੋ ਜੜ੍ਹ ਕੇ - 2
ਬੜੇ ਚਿਰਾਂ ਤੋਂ ਮੈਂ... ਜੈ ਹੋ -3 ਕੀਤੀਆਂ ਤਿਆਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਭਗਤ ਵੀ ਮਈਆ ਹਰ ਸਾਲ ਆਉਂਦੇ ਨੇ
ਬੈਂਡ ਵਾਜਿਆਂ ਦੇ ਨਾਲ ਭੇਟਾਂ ਗਾਉਂਦੇ ਨੇ - 2
ਓ ਮਈਆ ਕੱਟਦੀ ਏ... ਜੈ ਹੋ -3 ਦੁੱਖ ਤੇ ਬਿਮਾਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਰੰਗਲੇ ਫੁੱਲਾਂ ਦਾ ਜਦੋਂ ਮੀਂਹ ਵਰ੍ਹਦਾ
ਲਾਉਣ ਨੂੰ ਜੈਕਾਰੇ ਬੜਾ ਜੀ ਕਰਦਾ - 2
ਵੱਜੇ ਢੋਲਕੀ... ਜੈ ਹੋ -3 ਵਜਾਓ ਸਾਰੇ ਤਾੜ੍ਹੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਮਈਆ ਦਾ ਦਵਾਰਾ ਬੜਾ ਪਿਆਰਾ ਲੱਗਦਾ
ਦੇਖ ਦੇਖ ਦਿਲ ਮੇਰਾ ਨਹੀਓਂ ਰੱਜਦਾ - 2
ਨੀਤਾਂ ਰੱਖੀਆਂ ਨਾ... ਜੈ ਹੋ -3 ਦਿਲਾਂ ਵਿੱਚ ਮਾੜ੍ਹੀਆਂ
ਨੱਚਦੀਆਂ ਸੰਗਤਾਂ ਪਿਆਰਿਆ...

ਚੱਲ ਕੇ ਜੋ ਮਈਆ ਦੇ ਦਵਾਰੇ ਆ ਗਿਆ
ਮੰਗੀਆਂ ਮੁਰਾਦਾਂ ਦਰ ਉੱਤੋਂ ਪਾ ਗਿਆ - 2
ਓਹਦੇ ਨਾਮ ਦੀਆਂ... ਜੈ ਹੋ -3 ਬੀਜ਼ ਲਓ ਕਿਆਰੀਆਂ  
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (90 downloads)