ਤਾੜੀਆਂ ਵਜਾਵਾਂ ਨਾਲੇ ਆਦਿ ਗਣੇਸ਼ ਮਨਾਵਾਂ

ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll
ਤਾੜੀਆਂ ਵਜਾਵਾਂ,  ਆਦਿ ਗਣੇਸ਼ ਮਨਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਸਭ ਤੋਂ ਪਹਿਲਾਂ, ਗਣੇਸ਼ ਮਨਾਵਾਂ, ਧੂਫ਼ ਦੀਪ ਦੀ, ਜੋਤ ਜਗਾਵਾਂ ll
ਓ ਰੱਜ ਰੱਜ, ਦਰਸ਼ਨ ਪਾਵਾਂ, ਆਦਿ, ਗਣੇਸ਼ ਮਨਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਸ਼ਿਵ ਸ਼ੰਕਰ ਦਾ, ਪੁੱਤਰ ਪਿਆਰਾ, ਮਾਂ ਗੌਰਾਂ ਦੀ, ਅੱਖ ਦਾ ਤਾਰਾ ll
ਓਹ ਕਰੇ ਮੇਹਰ ਦੀ ਛਾਂਵਾਂ, ਮਿੱਠੀਆਂ ਮੁਰਾਦਾਂ ਪਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਮੱਥੇ ਇਸ ਦੇ ਤਿਲਕ ਵਿਰਾਜੇ, ਮੁਖ ਤੇ ਵੱਕਰ ਤੁੰਡ ਹੈ ਸਾਜੇ ll
ਸਭ ਤੋਂ ਪਹਿਲਾ ਧਿਆਵਾਂ,  ਮੰਗੀਆਂ ਮੁਰਾਦਾਂ ਪਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਮੂਸ਼ਕ ਦੀ ਏਹ ਕਰੇ ਸਵਾਰੀ, ਲੀਲ੍ਹਾ ਇਸਦੀ ਅਜ਼ਬ ਨਿਆਰੀ ll
ਓ ਲੱਡੂਆਂ ਦਾ ਭੋਗ ਲਗਾਵਾਂ, ਰੱਜ ਰੱਜ ਦਰਸ਼ਨ ਪਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਗਣਪਤ ਮੇਰਾ ਦੀਨ ਦਿਆਲਾ, ਸਭ ਭਗਤਾਂ ਦਾ ਏਹ ਰੱਖਵਾਲਾ ll
ਏਹਦੇ ਹਰ ਵੇਲੇ ਗੁਣ ਗਾਵਾਂ, ਤਾੜੀਆਂ ਵਜਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਸੰਕਟ ਸਭ ਦੇ ਹਰਨੇ ਵਾਲਾ, ਰਿੱਧੀ ਸਿੱਧੀ ਹੈ ਪਾਣੇ ਵਾਲਾ ll
ਸ਼ੁਭ ਲਾਭ ਦੇ ਦਰਸ਼ਨ ਪਾਵਾਂ, ਆਦਿ ਗਣੇਸ਼ ਮਨਾਵਾਂ ll
ਤਾੜੀਆਂ ਵਜਾਵਾਂ ਨਾਲੇ, ਆਦਿ ਗਣੇਸ਼ ਮਨਾਵਾਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (156 downloads)