ਜਾਗੇ ਵਾਲੀ ਰਾਤ, ਭਗਤੋ ਆਈ ਏ

ਜਾਗੇ ਵਾਲੀ ਰਾਤ, ਭਗਤੋ ਆਈ ਏ,
ਖੁਸ਼ੀਆਂ ਦੀ ਸੌਗਾਤ, ਲੈ ਕੇ ਆਈ ਏ ॥
ਜਗਮਗ ਕਰਦਾ, ਭਵਨ ਤੇ, ਰੌਣਕ ਛਾਈ ਏ,
ਛਾਈ ਏ, ਛਾਈ ਏ, ਛਾਈ ਏ...
ਜਾਗੇ ਵਾਲੀ ਰਾਤ...

ਕਈ ਦਿਨਾਂ ਤੋਂ, ਲਾਈਆਂ ਉਡੀਕਾਂ,
"ਓਹ ਮੁੱਕੀਆਂ ਨੇ, ਅੱਜ ਤਾਰੀਕਾਂ" ।
ਸਨਮੁਖ ਬਹਿਣਾ, ਭੋਲੀ ਮਾਂ ਦੇ,
ਪੂਰੀਆਂ ਹੋਣੀਆਂ, ਦਿਲ ਦੀਆ ਰੀਝਾਂ,
ਪ੍ਰੇਮ ਸੇ ਬੋਲੋ... ਜੈ ਜੈ ਮਾਂ ।
ਓ ਰਲਮਿਲ ਬੋਲੋ... ਜੈ ਜੈ ਮਾਂ ।
ਓ ਮਿਲਜੁਲ ਬੋਲੋ... ਜੈ ਜੈ ਮਾਂ ।
ਓ ਉੱਚੀ ਬੋਲੋ... ਜੈ ਜੈ ਮਾਂ ।
ਏਸੇ ਲਈ ਤਾਂ, ਮਾਂ ਦੀ, ਜੋਤ ਜਲਾਈ ਏ,
ਜਲਾਈ ਏ, ਜਲਾਈ ਏ, ਜਲਾਈ ਏ...
ਜਾਗੇ ਵਾਲੀ ਰਾਤ...

ਦੇਵ ਲੋਕ ਤੋਂ, ਵੱਧ ਕੇ ਸੋਹਣਾ,
"ਮਾਂ ਦਾ ਮੰਦਿਰ, ਹੈ ਮਨਮੋਹਣਾ" ।
ਅਸ਼ਟ ਭੁਜਾਵਾਂ, ਵਾਲੀ ਮਾਂ ਦਾ,
ਅੱਜ ਬੱਚਿਆਂ ਨੂੰ, ਦਰਸ਼ਨ ਹੋਣਾ,
ਪ੍ਰੇਮ ਸੇ ਬੋਲੋ... ਜੈ ਜੈ ਮਾਂ ।
ਓ ਮਿਲਜੁਲ ਬੋਲੋ... ਜੈ ਜੈ ਮਾਂ ।
ਓ ਸਾਰੇ ਹੀ ਬੋਲੋ... ਜੈ ਜੈ ਮਾਂ ।
ਜ਼ਰਾ ਰਲਮਿਲ  ਬੋਲੋ... ਜੈ ਜੈ ਮਾਂ ।
ਮਾਂ ਦੀ ਮੂਰਤ, ਦਿਲ ਦੇ, ਵਿੱਚ ਵਸਾਈ ਏ,
ਵਸਾਈ ਏ, ਵਸਾਈ ਏ, ਵਸਾਈ ਏ...
ਜਾਗੇ ਵਾਲੀ ਰਾਤ...

ਲੱਗਣ ਜੈਕਾਰੇ, ਵਿੱਚ ਪਹਾੜੀਆਂ,
"ਮਾਂ ਦੀ ਰਹਿਮਤ, ਦਾ ਮੀਂਹ ਵਰ੍ਹਦਾ" ।
ਗਲ਼ ਵਿੱਚ ਪਾ ਕੇ, ਨਾਮ ਦਾ ਪੱਲਾ,
ਅੱਜ ਨੱਚਣੇ ਨੂੰ, ਦਿਲ ਪਿਆ ਕਰਦਾ,
ਢੋਲਕ ਬੋਲੇ... ਜੈ ਜੈ ਮਾਂ ।
ਓ ਛੈਣਾ ਬੋਲੇ... ਜੈ ਜੈ ਮਾਂ ।  
ਓ ਚਿਮਟਾ ਬੋਲੇ... ਜੈ ਜੈ ਮਾਂ ।  
ਓ ਵਾਜਾ ਬੋਲੇ... ਜੈ ਜੈ ਮਾਂ ।  
ਵੱਜਦੇ, ਢੋਲ ਨਗਾੜੇ, ਨਾਲ ਸ਼ਹਿਨਾਈ ਏ,
ਸ਼ਹਿਨਾਈ ਏ, ਸ਼ਹਿਨਾਈ ਏ, ਸ਼ਹਿਨਾਈ ਏ...
ਜਾਗੇ ਵਾਲੀ ਰਾਤ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (101 downloads)