वधाईयाँ मेले दियाँ

माँ तेरे मेले दिया सब नू होंन वधाईयां,
दुरो दुरो संगता दातिए,
दर्श तेरे नू आईया,
माँ तेरे मेले दिया सब नू......

था था लग्गे लंगर ते था था भंगड़े पैंदे ने,
उच्ची उच्ची मुख चो तेरी जय जय कहन्दे ने,
इहनियाँ खुशिया देख दातिए,
अखियां झड़िया लाईया,
माँ तेरे मेले दिया सब नू.....

लाल रंगा दे सोहने झंडे, माँ दर झूलदे ने,
वड जाईये जदो माँ दी नगरी, दुखड़े भुलदे ने,
मस्ती दे विच झुमन सारे,
मस्त घटावा छाईया,
माँ तेरे मेले दिया सब नू.....

हर मुखड़े ते नाम तेरे दिया, लालिया छाईयाँ ने,
नरिंदर उग्गी/ आशु सिंघ ने, आसा माँ तेरे ते लाईया ने,
बड़िया सोहनिया लग्गन दातिए,
चुन्निया गला विच पाईया,
माँ तेरे मेले दिया सब नू......



ਮਾਂ ਤੇਰੇ, ਮੇਲੇ ਦੀਆਂ, ਸਭ ਨੂੰ ਹੋਣ ਵਧਾਈਆਂ ll
ਦੂਰੋਂ ਦੂਰੋਂ, ਸੰਗਤਾਂ ਦਾਤੀਏ* ll,
ਦਰਸ਼, ਤੇਰੇ ਨੂੰ ਆਈਆਂ,
ਮਾਂ ਤੇਰੇ, ਮੇਲੇ ਦੀਆਂ, ਸਭ ਨੂੰ,,,,,,,,,,,,,,,,,

ਥਾਂ ਥਾਂ ਲੱਗੇ, ਲੰਗਰ ਤੇ ਥਾਂ ਥਾਂ, ਭੰਗੜੇ ਪੈਂਦੇ ਨੇ l
ਉੱਚੀ ਉੱਚੀ, ਮੁਖ਼ 'ਚੋਂ ਤੇਰੀ, ਜੈ ਜੈ ਕਹਿੰਦੇ ਨੇ ll
ਐਨੀਆਂ ਖੁਸ਼ੀਆਂ, ਵੇਖ ਦਾਤੀਏ* ll,
ਅੱਖੀਆਂ, ਝੜ੍ਹੀਆਂ ਲਾਈਆਂ,
ਮਾਂ ਤੇਰੇ, ਮੇਲੇ ਦੀਆਂ, ਸਭ ਨੂੰ,,,,,,,,,,,,,,,,,

ਲਾਲ ਰੰਗਾਂ ਦੇ, ਸੋਹਣੇ ਝੰਡੇ, ਮਾਂ ਦਰ ਝੁੱਲਦੇ ਨੇ l
ਵੜ੍ਹ ਜਾਈਏ ਜਦੋਂ, ਮਾਂ ਦੀ ਨਗਰੀ, ਦੁੱਖੜੇ ਭੁੱਲਦੇ ਨੇ ll
ਮਸਤੀ ਦੇ ਵਿੱਚ, ਝੂਹਮਣ ਸਾਰੇ* ll,
ਮਸਤ, ਘਟਾਵਾਂ ਛਾਈਆਂ,
ਮਾਂ ਤੇਰੇ, ਮੇਲੇ ਦੀਆਂ, ਸਭ ਨੂੰ,,,,,,,,,,,,,,,,,

ਹਰ ਮੁੱਖੜੇ ਤੇ, ਨਾਂਅ ਤੇਰੇ ਦੀਆਂ, ਲਾਲੀਆਂ ਛਾਈਆਂ ਨੇ l
ਨਰਿੰਦਰ ਉੱਗੀ / ਆਸ਼ੂ ਸਿੰਘ ਨੇ, ਆਸਾਂ ਮਾਂ, ਤੇਰੇ ਤੇ ਲਾਈਆਂ ਨੇ ll
ਬੜੀਆਂ ਸੋਹਣੀਆਂ, ਲੱਗਣ ਦਾਤੀਏ* ll,
ਚੁੰਨੀਆਂ, ਗਲ਼ਾਂ ਵਿੱਚ ਪਾਈਆਂ,
ਮਾਂ ਤੇਰੇ, ਮੇਲੇ ਦੀਆਂ, ਸਭ ਨੂੰ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (321 downloads)