आओ जी मनाइए शिव गौरा माँ दे लाल नू

आदि गणेश मना के,
करा मैं तेरा ध्यान,
तीन गुण बक्शियो, माँ शारदा,
कंठ, ताल, सुर ज्ञान।

दुःख हरण मंगल करण,
श्री गणपति जी महाराज,
प्रथमे निमंत्रण आपको,
मेरे पूरण कीजो काज।

वक्रतुण्ड महा काया,
सूर्या कोटि सम प्रभा,
निर्विघ्नम कुरु में देवा,
सर्व कार्याएषु सर्वदा।

नमो नमो गुरुदेव को,
श्री गणपति जी महाराज,
भरी सभा मेरा कियो,
तेरे हाथ दास की लाज।

आओ जी मनाइए शिव गौरा माँ दे लाल नू,
गौरा माँ दे लाल नू, शिव जी दे बाल नू,
मना च बसायिये, छड्ड जग दे ख्याल नू,
आओ जी मनाइए शिव गौरा माँ दे लाल नू......

फुलां वाले थाला विच, आरती सजा लईए,
रल के मनाईये भोग, लडडुआ दा लै लईये,
पूजिये धेयाइये रूप, तकिये कमाल नू,
मना च बसायिये, छड्ड जग दे ख्याल नू,
आओ जी मनाइए शिव गौरा माँ दे लाल नू......

मथे सिन्दूर गल मोतिया दे हार ने,
चार भुजधारी होये मूसे ते सवार ने,
सीस निभाईये सोहने दींन ते दयाल नू,
मना च बसायिये, छड्ड जग दे ख्याल नू,
आओ जी मनाइए शिव गौरा माँ दे लाल नू......

विघ्न मिटा के लहरा बहरा कर देनगे,
कहे सरजीवन सब ते, खैरा कर देनगे,
फ़िरोज़ आ सुनाईये, कट देनगे झंझाल नू,
मना च बसायिये, छड्ड जग दे ख्याल नू,
आओ जी मनाइए शिव गौरा माँ दे लाल नू......




ਆਦਿ ਗਣੇਸ਼ ਮਨਾ ਕੇ,
ਕਰਾਂ ਮੈਂ ਤੇਰਾ ਧਿਆਨ l
ਤਿੰਨ ਗੁਣ ਬਖਸ਼ਿਓ, ਮਾਂ ਸ਼ਾਰਦਾ,
ਕੰਠ ਤਾਲ, ਸੁਰ ਗਿਆਨ ll

ਦੁੱਖ ਹਰਨ ਮੰਗਲ ਕਰਨ,
ਸ਼੍ਰੀ ਗਣਪਤੀ ਜੀ ਮਹਾਰਾਜ l
ਪ੍ਰਥਮੇ ਨਿਮੰਤਰਣ ਆਪਕੋ,
ਮੇਰੇ ਪੂਰਨ ਕੀਜੋ ਕਾਜ਼ ll

ਵਕਰਤੁੰਡ ਮਹਾਂ ਕਾਇਆ,
ਸੂਰਿਆ ਕੋਟਿ ਸਮ ਪ੍ਰਭਾ l
*ਨਿਰਵਿਘਨਮ ਕੁਰੂ ਮੇ ਦੇਵਾ,
ਸਰਵ ਕਾਰਿਆਏਸ਼ੂ ਸ੍ਰਵਦਾ ll

*ਨਮੋ ਨਮੋ ਗੁਰੂਦੇਵ ਕੋ,
ਸ਼੍ਰੀ ਗਣਪਤੀ ਜੀ ਮਹਾਰਾਜ l
ਭਰੀ ਸਭਾ ਮੇਰਾ ਕੀਓ,
ਤੇਰੇ ਹਾਥ ਦਾਸ ਕੀ ਲਾਜ ll

ਆਓ ਜੀ ਮਨਾਈਏ ਸ਼ਿਵ, ਗੌਰਾਂ ਮਾਂ ਦੇ ਲਾਲ ਨੂੰ ll
ਗੌਰਾਂ ਮਾਂ ਦੇ ਲਾਲ ਨੂੰ, ਸ਼ਿਵ ਜੀ ਦੇ ਬਾਲ ਨੂੰ*,
ਮਨਾਂ 'ਚ ਵਸਾਈਏ, ਛੱਡ ਜੱਗ* ਦੇ ਖਿਆਲ ਨੂੰ,,,
ਆਓ ਜੀ ਮਨਾਈਏ ਸ਼ਿਵ, ਗੌਰਾਂ,,,,,,,,,,,,,,,,

ਫੁੱਲਾਂ ਵਾਲੇ ਥਾਲਾਂ ਵਿੱਚ, ਆਰਤੀ ਸਜਾ ਲਈਏ l
ਰਲ ਕੇ ਮਨਾਈਏ ਭੋਗ, ਲੱਡੂਆਂ ਦਾ ਲੈ ਲਈਏ ll
ਪੂਜੀਏ ਧਿਆਈਏ ਰੂਪ, ਤੱਕੀਏ ਕਮਾਲ ਨੂੰ*,
ਮਨਾਂ 'ਚ ਵਸਾਈਏ, ਛੱਡ ਜੱਗ* ਦੇ ਖਿਆਲ ਨੂੰ,,,
ਆਓ ਜੀ ਮਨਾਈਏ ਸ਼ਿਵ, ਗੌਰਾਂ,,,,,,,,,,,,,,,,

ਮੱਥੇ ਸਿੰਧੂਰ ਗਲ਼, ਮੋਤੀਆਂ ਦੇ ਹਾਰ ਨੇ l
ਚਾਰ ਭੁਜਧਾਰੀ ਹੋਏ, ਮੂਸੇ ਤੇ ਸਵਾਰ ਨੇ ll
ਸੀਸ ਨਿਵਾਈਏ ਸੋਹਣੇ, ਦੀਨ ਦੇ ਦਿਆਲ ਨੂੰ*,
ਮਨਾਂ 'ਚ ਵਸਾਈਏ, ਛੱਡ ਜੱਗ* ਦੇ ਖਿਆਲ ਨੂੰ,,,
ਆਓ ਜੀ ਮਨਾਈਏ ਸ਼ਿਵ, ਗੌਰਾਂ,,,,,,,,,,,,,,,,

ਵਿਘਨ ਮਿਟਾ ਕੇ ਲਹਿਰਾਂ, ਬਹਿਰਾਂ ਕਰ ਦੇਣਗੇ l
ਕਹੇ ਸਰਜੀਵਨ ਸਭ ਤੇ, ਖ਼ੈਰਾਂ ਕਰ ਦੇਣਗੇ ll
ਫ਼ਿਰੋਜ਼ ਆ ਸੁਣਾਈਏ*, ਕੱਟ ਦੇਣਗੇ ਜੰਜਾਲ ਨੂੰ*,
ਮਨਾਂ 'ਚ ਵਸਾਈਏ, ਛੱਡ ਜੱਗ* ਦੇ ਖਿਆਲ ਨੂੰ,,,
ਆਓ ਜੀ ਮਨਾਈਏ ਸ਼ਿਵ, ਗੌਰਾਂ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (309 downloads)