आवां सिद्ध जोगिया मैं

आवा मैं आवां सिद्ध जोगिया,
रोज़ तेरी गुफा उत्ते आवा,
दर उत्ते आवा तैनू रोट चढ़ावा तैनू,
रज्ज रज्ज भोग लुआवा,
रोज़ तेरी गुफा उत्ते आवा,
आवा मैं आवां सिद्ध जोगिया....

सब तो पहला मैं सुनियारे कोल जाऊँगा,
सोने दी सिंघी नाले, मुन्द्रा बनाऊंगा,
गल तेरे सिंघी कनी मुन्द्रा भी पाऊंगा,
सिंघी अते मुन्द्रा नाल तैनू मैं सजाऊंगा,
सारे चाह मैं दिला दे लावा,
रोज़ तेरी गुफा उत्ते आवा,
आवा मैं आवां सिद्ध जोगिया....

दूजी बार फिर मैं लुहार कोल जाऊँगा,
ओहदे कोलो सोहना जेहा चिमटा बनवाऊंगा,
चिमटा मैं फुला जेहे हथा च सजाऊंगा,
चिमटा फड़ा के सीस चरणी झुकाऊँगा,
सोहने मुखड़े नू फिर तक्की जावा,
रोज़ तेरी गुफा उत्ते आवा,
आवा मैं आवां सिद्ध जोगिया....

तीजी बार फिर मैं तरखान कोल जाऊँगा,
ओहदे कोलो सोहने जेहे, पऊए बनवाऊंगा,
सोहने जेहे पउए सोहने पैरा विच सजाऊंगा,
पऊए पवा के सोहना झंडा भी चढ़ाऊंगा,
चूक धूड़ मैं मथे दे नाल लावा,
रोज़ तेरी गुफा उत्ते आवा,
आवा मैं आवां सिद्ध जोगिया....

आपने मैं हथा नाल झोली भी बनाऊंगा,
सोहने सोहने गोटे नाल झोली नू सजाऊंगा,
झोली मैं बना के तेरी बगल च पाऊंगा,
बगल च पाके गुण तेरे ही मैं गाऊंगा,
तेरा पल पल नाम ध्यावा,
रोज़ तेरी गुफा उत्ते आवा,
आवा मैं आवां सिद्ध जोगिया....


ਆਵਾਂ ਮੈਂ ਆਵਾਂ, ਸਿੱਧ ਜੋਗੀਆ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ ll
ਦਰ ਉੱਤੇ ਆਵਾਂ ਤੈਨੂੰ, ਰੋਟ ਚੜ੍ਹਾਵਾਂ ਤੈਨੂੰ,
ਰੱਜ ਰੱਜ ਭੋਗ ਲੁਆਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,

ਸਭ ਤੋਂ ਮੈਂ ਪਹਿਲਾਂ, ਸੁਨਿਆਰੇ ਕੋਲ ਜਾਊਂਗਾ l
ਸੋਨੇ ਦੀ ਸਿੰਗੀ ਨਾਲੇ, ਮੁੰਦਰਾਂ ਬਣਾਊਂਗਾ l
ਗਲ਼ ਤੇਰੇ ਸਿੰਗੀ ਕੰਨੀਂ, ਮੁੰਦਰਾਂ ਵੀ ਪਾਊਂਗਾ l
ਸਿੰਗੀ ਅਤੇ ਮੁੰਦਰਾਂ ਨਾਲ, ਤੈਨੂੰ ਮੈਂ ਸਜਾਊਂਗਾ l
ਸਾਰੇ ਚਾਅ ਮੈਂ, ਦਿਲਾਂ ਦੇ ਲਾਹਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਦੂਜੀ ਵਾਰ ਫਿਰ ਮੈਂ, ਲੁਹਾਰ ਕੋਲ ਜਾਊਂਗਾ l
ਓਹਦੇ ਕੋਲੋਂ ਸੋਹਣਾ ਜੇਹਾ, ਚਿਮਟਾ ਬਣਵਾਊਂਗਾ l
ਚਿਮਟਾ ਮੈਂ ਫ਼ੁੱਲਾਂ ਜੇਹੇ, ਹੱਥਾਂ 'ਚ ਸਜਾਊਂਗਾ l
ਚਿਮਟਾ ਫੜ੍ਹਾ ਕੇ ਸੀਸ, ਚਰਣੀ ਝੁਕਾਊਂਗਾ l
ਸੋਹਣੇ ਮੁੱਖੜੇ ਨੂੰ, ਫਿਰ ਤੱਕੀ ਜਾਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਤੀਜੀ ਵਾਰ ਫਿਰ ਮੈਂ, ਤਰਖਾਣ ਕੋਲ ਜਾਊਂਗਾ l
ਓਹਦੇ ਕੋਲੋਂ ਸੋਹਣੇ ਜੇਹੇ, ਪਊਏ ਬਣਵਾਊਂਗਾ l
ਸੋਹਣੇ ਜੇਹੇ ਪਊਏ ਸੋਹਣੇ, ਪੈਰਾਂ 'ਚ ਸਜਾਊਂਗਾ l
ਪਊਏ ਪੁਆ ਕੇ ਸੋਹਣਾ, ਝੰਡਾ ਵੀ ਚੜ੍ਹਾਊਂਗਾ l
ਚੁੱਕ ਧੂੜ ਮੈਂ, ਮੱਥੇ ਦੇ ਨਾਲ ਲਾਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਆਪਣੇ ਮੈਂ ਹੱਥਾਂ ਨਾਲ, ਝੋਲੀ ਵੀ ਬਣਾਊਂਗਾ l
ਸੋਹਣੇ ਸੋਹਣੇ ਗੋਟੇ ਨਾਲ, ਝੋਲੀ ਨੂੰ ਸਜਾਊਂਗਾ l
ਝੋਲੀ ਮੈਂ ਬਣਾ ਕੇ ਤੇਰੀ, ਬਗ਼ਲ 'ਚ ਪਾਊਂਗਾ l
ਬਗ਼ਲ 'ਚ ਪਾ ਕੇ ਗੁਣ, ਤੇਰੇ ਹੀ ਮੈਂ ਗਾਊਂਗਾ l
ਤੇਰਾ ਪਲ ਪਲ, ਨਾਮ ਧਿਆਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (439 downloads)