शेरांवाली माँ ने रौणकां लगाइयाँ

ਸ਼ੇਰਾਂਵਾਲੀ ਮਾਂ ਨੇ, ਰੌਣਕਾਂ ਲਗਾਈਆਂ,
ਅੱਜ ਤੇ ਕਮਾਲ ਹੋ ਗਿਆ ll
ਮੇਹਰਾਂਵਾਲੀ ਮਾਂ, ਨੇ ਮੇਹਰਾਂ ਬਰਸਾਈਆਂ,
ਅੱਜ ਤੇ ਕਮਾਲ ਹੋ ਗਿਆ ll

ਚੌਕੀ ਸਜਾ ਕੇ ਮਾਂ ਦੀ, ਜੋਤ ਜਗਾਈ ਏ l
ਜੋਤ ਜਗਾਈ ਏ ਜੀ, ਜੋਤ ਜਗਾਈ ਏ l
ਰਲਮਿਲ ਭਗਤਾਂ ਨੇ, ਖੁਸ਼ੀ ਮਨਾਈ ਏ l
ਖੁਸ਼ੀ ਮਨਾਈ ਏ ਜੀ, ਖੁਸ਼ੀ ਮਨਾਈ ਏ l
*ਇੱਕ ਦੂਜੇ ਨੂੰ, ਦੇਣ ਵਧਾਈਆਂ,
ਅੱਜ ਤੇ ਕਮਾਲ ਹੋ ਗਿਆ,,,
ਸ਼ੇਰਾਂਵਾਲੀ ਮਾਂ ਨੇ, ਰੌਣਕਾਂ,,,,,,,,,,,,,,,,,

ਵੱਜ ਰਿਹਾ ਢੋਲ ਨਾਲੇ, ਵੱਜਦੇ ਨਗਾੜੇ ਨੇ l
ਵੱਜਦੇ ਨਗਾੜੇ ਨੇ ਜੀ, ਵੱਜਦੇ ਨਗਾੜੇ ਨੇ l
ਭੰਗੜੇ ਪਾ ਕੇ, ਨੱਚਦੇ ਨੇ ਸਾਰੇ ਨੇ l
ਨੱਚਦੇ ਨੇ ਸਾਰੇ ਨੇ ਜੀ, ਨੱਚਦੇ ਨੇ ਸਾਰੇ ਨੇ l
*ਚਾਰੇ ਪਾਸੇ ਅੱਜ, ਖੁਸ਼ੀਆਂ ਨੇ ਛਾਈਆਂ,
ਅੱਜ ਤੇ ਕਮਾਲ ਹੋ ਗਿਆ,,,
ਸ਼ੇਰਾਂਵਾਲੀ ਮਾਂ ਨੇ, ਰੌਣਕਾਂ,,,,,,,,,,,,,,,,,

ਭਗਤਾਂ ਦੀ ਝੋਲੀ ਵਿੱਚ, ਖ਼ੈਰਾਂ ਮਈਆ ਪਾਉਂਦੀ ਏ l
ਖ਼ੈਰਾਂ ਮਈਆ ਪਾਉਂਦੀ ਏ ਜੀ, ਖ਼ੈਰਾਂ ਮਈਆ ਪਾਉਂਦੀ ਏ l
ਲੈ ਲੋ ਜੋ ਵੀ ਲੈਣਾ ਮਈਆ, ਦਰ ਤੇ ਬੁਲਾਉਂਦੀ ਏ l
ਦਰ ਤੇ ਬੁਲਾਉਂਦੀ ਏ ਜੀ, ਦਰ ਤੇ ਬੁਲਾਉਂਦੀ ਏ l
*ਸ਼ੇਰਾਂਵਾਲੀ ਮਾਂ ਨੇ, ਮੌਜ਼ਾਂ ਲੁੱਟਾਈਆਂ,
ਅੱਜ ਤੇ ਕਮਾਲ ਹੋ ਗਿਆ,,,
ਸ਼ੇਰਾਂਵਾਲੀ ਮਾਂ ਨੇ, ਰੌਣਕਾਂ,,,,,,,,,,,,,,,,,

ਦੂਰੋਂ ਦੂਰੋਂ ਮਈਆ ਜੀ ਦੇ, ਭਗਤ ਵੀ ਆਏ ਨੇ l
ਭਗਤ ਵੀ ਆਏ ਨੇ ਜੀ, ਭਗਤ ਵੀ ਆਏ ਨੇ l
ਸਾਰਿਆਂ ਨੇ ਰਲ ਕੇ, ਜੈਕਾਰੇ ਮਾਂ ਦੇ ਲਾਏ ਨੇ l
ਜੈਕਾਰੇ ਮਾਂ ਦੇ ਲਾਏ ਨੇ ਜੀ, ਜੈਕਾਰੇ ਮਾਂ ਦੇ ਲਾਏ ਨੇ l
*ਅੱਜ ਸਾਰਿਆਂ ਨੇ, ਭੇਟਾਂ ਗਾਈਆਂ,
ਅੱਜ ਤੇ ਕਮਾਲ ਹੋ ਗਿਆ,,,
ਸ਼ੇਰਾਂਵਾਲੀ ਮਾਂ ਨੇ, ਰੌਣਕਾਂ,,,,,,,,,,,,,,,,,

ਅਪਲੋਡਰ -  ਅਨਿਲਰਾਮੂਰਤੀਭੋਪਾਲ
download bhajan lyrics (263 downloads)