द्वारा तेरा

ਅਸੀਂ ਮੱਲ੍ਹਿਆ, ਦਵਾਰਾ ਤੇਰਾ,  
ਓ ਅਸੀਂ ਮੱਲ੍ਹਿਆ, ਦਵਾਰਾ ਤੇਰਾ,
ਗੁਫ਼ਾ ਵਿੱਚ, ਰਹਿਣ ਵਾਲਿਆ, ਪੌਣਾਹਾਰੀਆ xll

ਜੋ ਵੀ ਚੱਲ ਕੇ, ਦਵਾਰੇ ਤੇਰੇ ਆਵੇ,
ਜੋ ਵੀ ਚੱਲ ਕੇ, ਦਵਾਰੇ ਤੇਰੇ ਆਵੇ,
ਖ਼ਾਲੀ ਨਹੀਂਓਂ, ਉਹ ਜਾਂਵਦਾ, ਪੌਣਾਹਾਰੀਆ xll  

ਤੇਰੀ ਗੁਫ਼ਾ ਤੇ, ਲਾਲ ਝੰਡੇ ਝੁੱਲਦੇ,
ਓ ਤੇਰੀ ਗੁਫ਼ਾ ਤੇ, ਲਾਲ ਝੰਡੇ ਝੁੱਲਦੇ,
ਸੁੰਦਰ, ਜਟਾਵਾਂ ਵਾਲਿਆ, ਪੌਣਾਹਾਰੀਆ xll

ਤੇਰੀ ਮੋਰ, ਸਵਾਰੀ ਬੜੀ ਪਿਆਰੀ,
ਓ ਤੇਰੀ ਮੋਰ, ਸਵਾਰੀ ਬੜੀ ਪਿਆਰੀ,
ਦੁਖੀਆਂ ਦੇ, ਦੁੱਖ ਹਰਦੀ, ਪੌਣਾਹਾਰੀਆ xll

ਜਿੱਥੇ ਕਿਰਪਾ, ਤੇਰੀ ਬਾਬਾ ਹੋਵੇ,
ਓ ਜਿੱਥੇ ਕਿਰਪਾ, ਤੇਰੀ ਬਾਬਾ ਹੋਵੇ,
ਦੁਨੀਆਂ 'ਚ, ਸੁੱਖ ਪਾਂਵਦਾ, ਪੌਣਾਹਾਰੀਆ xll

ਕੈਲਾਸ਼ ਨਾਥ ਏ, ਬੱਚੜਾ ਤੇਰਾ,
ਓ ਕੈਲਾਸ਼ ਨਾਥ ਏ, ਬੱਚੜਾ ਤੇਰਾ,
ਸਭਨਾਂ ਦੀ, ਸੁੱਖ ਮੰਗਦਾ, ਪੌਣਾਹਾਰੀਆ xll

ਅਪਲੋਡਰ- ਅਨਿਰਾਮੂਰਤੀਭੋਪਾਲ
download bhajan lyrics (332 downloads)