रतनो अवाज़ा मारदी

ਜੋਗੀ, ਸ਼ਾਹਤਲਾਈਆਂ ਛੱਡ ਕੇ ਆ ਗਿਆ,
ਰਤਨੋਂ  ਅਵਾਜ਼ਾਂ ਮਾਰਦੀ l  
ਲੱਸੀ ਰੋਟੀ, ਬਾਰਾਂ ਸਾਲ ਦੀ ਦਿਖਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ l
ਜੋਗੀ, ਸ਼ਾਹਤਲਾਈਆਂ ਛੱਡ ਕੇ,,,,,,,,,,,,,,,

ਬਣਖੰਡੀ ਵਿੱਚ ਜੋਗੀ, ਗਊਆਂ ਰਿਹਾ ਚਾਰਦਾ l
ਮੁੱਖੋਂ ਸ਼ਿਵ ਭੋਲੇ ਦਾ ਸੀ, ਨਾਮ ਉਚਾਰਦਾ ll
ਲੱਖਾਂ ਸੰਗਤਾਂ lll ਦੇ ਦੁੱਖੜੇ ਮਿਟਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ,,,
ਜੋਗੀ, ਸ਼ਾਹਤਲਾਈਆਂ ਛੱਡ ਕੇ,,,,,,,,,,,,,,,

ਹੇਠ ਗਰੂਨੇ ਧੂਣਾ, ਬਾਬਾ ਜੀ ਨੇ ਲਾ ਲਿਆ l
ਗੋਰਖ ਨੇ ਆ ਕੇ ਬਾਬਾ, ਜੀ ਨੂੰ ਅਜ਼ਮਾ ਲਿਆ ll
ਬਹਿ ਕੇ ਮੋਰ ਤੇ lll ਉੱਡਾਰੀ ਜੋਗੀ ਲਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ,,,
ਜੋਗੀ, ਸ਼ਾਹਤਲਾਈਆਂ ਛੱਡ ਕੇ,,,,,,,,,,,,,,,

ਛੋਟਾ ਜੇਹਾ ਬਾਲਕ, ਸੁਨਹਿਰੀ ਜਟਾਂ ਵਾਲਾ ਏ l
ਹੱਥ ਵਿੱਚ ਚਿਮਟਾ, ਗਲ਼ ਵਿੱਚ ਮਾਲਾ ਏ ll
ਮਾਈ ਰਤਨੋਂ ਨੂੰ lll ਦੁੱਖਾਂ ਵਿੱਚ ਪਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ,,,
ਜੋਗੀ, ਸ਼ਾਹਤਲਾਈਆਂ ਛੱਡ ਕੇ,,,,,,,,,,,,,,,

ਸ਼ਿਵਾਂ ਦਾ ਭਗਤ ਮਾਤਾ, ਲੱਛਮੀ ਦਾ ਬਾਲ ਏ l
ਕੈਲਾਸ਼ ਸ਼ਸ਼ੀ ਨੂੰ ਲਾਇਆ, ਚਰਨਾਂ ਦੇ ਨਾਲ ਏ ll
ਆ ਕੇ ਗੁਫ਼ਾ 'ਚ lll ਸਮਾਧੀਆਂ ਓਹ ਲਾ ਗਿਆ,
ਰਤਨੋ ਅਵਾਜ਼ਾਂ ਮਾਰਦੀ,,,
ਜੋਗੀ, ਸ਼ਾਹਤਲਾਈਆਂ ਛੱਡ ਕੇ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (309 downloads)