शेराँवाली माँ दी ज्योत जगाई जा

ਸ਼ੇਰਾਂਵਾਲੀ, ਮਾਂ ਦੀ ਜੋਤ, ਜਗਾਈ ਜਾ,
ਚੰਗੇ ਦਿਨ ਆਉਣਗੇ ਜ਼ਰੂਰ l
ਜੋਤਾਂਵਾਲੀ, ਮਾਂ ਦੀ ਜੋਤ, ਜਗਾਈ ਜਾ,
ਚੰਗੇ ਦਿਨ ਆਉਣਗੇ ਜ਼ਰੂਰ ll
ਓਹਨੂੰ, ਸ਼ਰਧਾ ਦੇ ਨਾਲ, ਧਿਆਈ ਜਾ* l
ਤੇਰੇ ਚੰਗੇ ਦਿਨ ਆਉਣਗੇ ਜ਼ਰੂਰ,,,
ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,

ਓਹਦੀ ਦਹਿਲੀਜ਼ ਉੱਤੇ, ਦਿਲੋਂ ਮੱਥਾ ਟੇਕ ਲੈ l
*ਉਸਦੀ ਲਗਨ ਵਿੱਚ, ਝੱਲਾ ਹੋ ਕੇ ਵੇਖ ਲੈ l
ਤੇਰੀਆਂ ਮੁਸੀਬਤਾਂ ਦਾ, ਕਰ ਦਊਗੀ ਅੰਤ ਮਾਂ l
*ਜਿੰਦਗੀ 'ਚ ਸੁੱਖਾਂ ਦੀ, ਲਿਆਊਗੀ ਬਸੰਤ ਮਾਂ l
ਦੁੱਖ ਆਪਣੇ ਤੂੰ, ਉਸਨੂੰ ਸੁਣਾਈ ਜਾ,
ਚੰਗੇ ਦਿਨ ਆਉਣਗੇ ਜ਼ਰੂਰ,,,
ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,F

ਗੁੱਟਾਂ ਉੱਤੇ ਬੰਨ੍ਹ ਓਹਦੇ, ਪੂਜਾ ਦੀਆਂ ਮੌਲੀਆਂ l
*ਗ਼ਮਾਂ ਦੀਆਂ ਪੰਡਾਂ, ਹੋ ਜਾਣਗੀਆਂ ਹੌਲੀਆਂ l
ਜਦੋਂ ਓਹਦੀ ਮੇਹਰ ਵਾਲਾ, ਟਿੱਕਾ ਮੱਥੇ ਲੱਗਦਾ l
*ਸੱਧਰਾਂ ਦਾ ਦੀਵਾ ਵੀ, ਤੂਫ਼ਾਨਾਂ ਵਿੱਚ ਜੱਗਦਾ l
ਓਹਦੀ ਮੂਰਤੀ ਨੂੰ, ਮਨ 'ਚ ਵਸਾਈ ਜਾ,
ਚੰਗੇ ਦਿਨ ਆਉਣਗੇ ਜ਼ਰੂਰ,,,
ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,F

ਸਿਰਾਂ ਉੱਤੇ ਬੰਨ੍ਹ, ਓਹਦੀ ਭਗਤੀ ਦਾ ਪੱਟਕਾ l
*ਆਫ਼ਤਾਂ ਦਾ ਜਿੰਦਗੀ 'ਚ, ਰਹੇਗਾ ਨਾ ਖੱਟਕਾ l
ਓਹਨੂੰ ਯਾਦ ਰੱਖੋਗੇ ਤਾਂ, ਉਹ ਵੀ ਨਹੀਂਓ ਭੁੱਲੇਗੀ l
*ਮੁੱਦਤਾਂ ਤੋਂ ਬੰਦ, ਤੇਰੀ ਤਕਦੀਰ ਖੁੱਲ੍ਹੇਗੀ l
ਸਦਾ ਓਹਦੇ, ਨਿਰਦੋਸ਼ ਗੁਣ ਗਾਈ ਜਾ,
ਚੰਗੇ ਦਿਨ ਆਉਣਗੇ ਜ਼ਰੂਰ,,,
ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (377 downloads)