आओ बाबा जी

( ਜੇ ਤੂੰ ਨਾ ਕਰੇਂ ਤੇ ਕਰੇ ਕੇਹੜਾ,
ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ l
ਲੋਕੀ ਵੇਖਦੇ ਐਬ ਗ਼ੁਨਾਹ ਮੇਰੇ,
ਤੇ ਮੈਂ ਵੇਖਾਂ ਰਹਿਮਤਾਂ ਤੇਰੀਆਂ ਨੂੰ,
ਬਾਬਾ,,, ਵੇਖਾਂ ਰਹਿਮਤਾਂ ਤੇਰੀਆਂ ਨੂੰ )    

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ ਸਜਾਇਆ ਏ ll
*ਓ ਜੋਤ ਜਗਾ ਕੇ ਤੁਹਾਨੂੰ, ਘਰ 'ਚ ਬੁਲਾਇਆ ਏ,
'ਰੋਟ ਬਣਾ ਕੇ ਤੁਹਾਨੂੰ, ਘਰ 'ਚ ਬੁਲਾਇਆ ਏ,,,
ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਚੰਦਨ ਦੀ ਚੌਕੀ ਉੱਤੇ, ਆਸਣ ਵਿਛਾ ਕੇ ਮੈਂ l
ਤੇਰੀ ਸੋਹਣੀ ਮੂਰਤੀ ਨੂੰ, ਫੁੱਲਾਂ ਨਾਲ ਸਜਾ ਕੇ ਮੈਂ ll
*ਓ 'ਜੋਤ ਨੂਰਾਨੀ ਵਿੱਚ ਮੈਂ, ਧਿਆਨ ਲਗਾਇਆ ਏ ll,,
ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਗੋਟੇ ਤੇ ਕਿਨਾਰੀ ਵਾਲਾ, ਝੰਡਾ ਇੱਕ ਬਣਾਇਆ ਮੈਂ l
ਰੋਟ ਮਣੀ ਪ੍ਰਸ਼ਾਦ ਲੈ ਕੇ, ਦਰ ਤੇਰੇ ਆਇਆ ਮੈਂ ll
*ਓ 'ਮੇਵੇ ਤੇ ਫ਼ਲਾਂ ਦਾ ਮੈਂ, ਭੋਗ ਲਗਾਇਆ ਏ ll,,
ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਸੀਸ ਤੇ ਜਟਾਵਾਂ ਸਿੰਗੀ, ਗੱਲ ਵਿੱਚ ਪਾਈ ਏ l
ਸੋਹਣੀ ਜਿਹੀ ਕਾਇਆ ਉੱਤੇ, ਭਸਮ ਰਮਾਈ ਏ ll
*ਓ 'ਝਾਂਜਰਾਂ ਪੈਰਾਂ 'ਚ ਪਾ ਕੇ, ਮੋਰ ਵੀ ਸਜਾਇਆ ਏ ll,,
ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਨਾਮ ਤੇਰੇ ਦੀ ਬਾਬਾ, ਜੋਤ ਜਗਾ ਕੇ ਮੈਂ l
ਸ਼ਰਧਾ ਦੇ ਨਾਲ ਤੇਰੀ, ਆਰਤੀ ਵੀ ਗਾਵਾਂ ਮੈਂ ll
*ਓ 'ਮੋਰ ਚੜ੍ਹ ਆਜਾ ਐਨੀ, ਦੇਰ ਕਿਓਂ ਲਗਾਈ ਏ ll,,
ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਮਾਤਾ ਰਤਨੋ ਦਾ ਜਿਵੇਂ, ਕਰਜ਼ ਚੁਕਾਇਆ ਤੈਂ l
ਸੰਗਤਾਂ ਆਵਾਜ਼ ਮਾਰੀ, ਮੋਰ ਚੜ੍ਹ ਆਇਆ ਸੈਂ ll
*ਓ 'ਭਗਤ ਵੀ ਹੈ ਲਾਲ ਤੇਰਾ, ਓਹਨੂੰ ਕਿਓਂ ਭੁਲਾਇਆ ਏ ll,,
ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (294 downloads)