तेरे हथ भगतां दी डोर दातिए

ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ ll
ਚੜ੍ਹੀ ਸਾਨੂੰ, ਨਾਮ ਵਾਲੀ ਲੋਰ, ਦਾਤੀਏ l
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ ll

ਭਗਤ ਜੈਕਾਰੇ ਲਾਉਂਦੇ, "ਦਰ ਤੇਰੇ ਆਉਂਦੇ ਮਾਂ"
ਸ਼ਰਧਾ ਦੇ ਨਾਲ ਆ ਕੇ, "ਭੇਟਾਂ ਵੀ ਚੜ੍ਹਾਉਂਦੇ ਮਾਂ" ll
ਮੰਗਦੇ ਨਾ, ਤੈਥੋਂ ਕੁਝ ਹੋਰ, ਦਾਤੀਏ,,,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ,,,,,,,,,,,,,,,,,,,

ਚਿੰਤਾਪੁਰਨੀ ਚਿੰਤਾ ਮਾਂ, "ਭਗਤਾਂ ਦੀ ਹਰਦੀ" l
ਖੁਸ਼ੀਆਂ ਦੇ ਨਾਲ ਮਈਆ, "ਝੋਲੀਆਂ ਵੀ ਭਰਦੀ" ll
ਭਗਤ ਤੱਕਦੇ ਨਾ, ਸਹਾਰਾ ਕੋਈ ਹੋਰ, ਦਾਤੀਏ,,,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ,,,,,,,,,,,,,,,,,,,

ਮਾਈ ਦਾਸ ਭਗਤ ਨੂੰ, "ਆਪਣਾ ਬਣਾਇਆ ਸੀ" l
ਭਗਤੀ ਦੇ ਰੰਗਾਂ ਵਿੱਚ, "ਮਈਆ ਤੂੰ ਰੰਗਾਇਆ ਸੀ" ll
ਕਰੋ ਨਿਗਾਹ, ਮੇਹਰਾਂ ਵਾਲੀ ਹੋਰ, ਦਾਤੀਏ,,,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ,,,,,,,,,,,,,,,,,,,

ਤੇਰਾ ਲੜ੍ਹ ਫੜ੍ਹਿਆ ਏ, "ਹੋਰ ਕਿੱਥੇ ਜਾਈਏ ਮਾਂ" l
ਦਿਲ ਵਾਲਾ ਹਾਲ ਜਾ ਕੇ, "ਕਿਸ ਨੂੰ ਸੁਣਾਈਏ ਮਾਂ" ll
ਭਗਤ ਖੜੇ, ਦੋਨੋ ਹੱਥ ਜੋੜ, ਦਾਤੀਏ,,,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ,,,,,,,,,,,,,,,,,,,

ਪੰਕਜ ਪਿੰਕਾ ਮਾਂਏਂ, "ਗੁਣ ਤੇਰੇ ਗਾਉਂਦਾ ਏ" l
ਭਗਤਾਂ ਦੇ ਨਾਲ ਆ ਕੇ, "ਸੀਸ ਝੁਕਾਉਂਦਾ ਏ" ll
ਲਾਉਂਦਾ ਏ, ਜੈਕਾਰੇ ਜ਼ੋਰੋ ਜ਼ੋਰ, ਦਾਤੀਏ,,,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (273 downloads)