पुत्त गुरु रविदास दे

ਅਇਆ ਜਨਮ ਦਿਹਾੜਾ ਸਤਿਗੁਰੂ ਦਾ,
ਹਰ ਇੱਕ ਨੂੰ ਹੀ ਚੜਿਆ ਏ ਚਾਹ,
ਉੱਚੀ ਉੱਚੀ ਲਾਉਣ ਜੈਕਾਰੇ,
ਜੋ ਬੋਲੈਂ ਸੋ ਨਿਰਭੈ,
ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ,
ਉੱਚੀ ਉੱਚੀ ਲਾਉਣ ਜੈਕਾਰੇ ਕੱਲੇ ਕੱਲੇ,
ਪੁੱਤ ਗੁਰੂ ਰਵਿਦਾਸ ਦੇ ਕਾਂਸ਼ੀ ਨੂੰ ਚੱਲੇ...

ਸਭ ਖੁਸ਼ੀ ਚ ਭਗੜੇ ਪਾਉਂਦੇ ਆ,
ਨਾਲੇ ਮਹਿਮਾ ਗੁਰਾਂ ਦੀ ਗਾਉਂਦੇ ਆ,
ਜਿਹੜਾ ਦੇਖੇਂ ਆਖਦੇ ਬਾਈ ਬੱਲੇ ਬੱਲੇ,
ਪੁੱਤ ਗੁਰੂ ਰਵਿਦਾਸ ਦੇ ਕਾਂਸ਼ੀ ਨੂੰ ਚੱਲੇ...

ਇਹ ਕਰਮਾਂ ਵਾਲ਼ੇ ਸਾਰੇ ਆਹ,
ਜੋ ਚੱਲੇਂ ਗੁਰਾਂ ਦੁਆਰੇ ਆਹ,
ਚੜਿਆ ਸਭ ਨੂੰ ਚਾਹ ਪੈਰ ਨਾਂ ਲੱਗਦੇ ਥੱਲੇ,
ਪੁੱਤ ਗੁਰੂ ਰਵਿਦਾਸ ਦੇ ਕਾਂਸ਼ੀ ਨੂੰ ਚੱਲੇ....

ਸਤਿਗੁਰੂ ਦੀ ਰਹਿਮਤ ਨਿਆਰੀ ਆਹ,
ਜਾਂਦੇ ਸਭ ਦੇ ਕੰਮ ਸਵਾਰੀ ਆਹ,
ਲੱਖੀ ਲਵ ਜਿਥੇ ਖੁਸ਼ੀਆਂ ਨਾਲ ਨੇ ਭਰਦੇ ਪੱਲੇ,
ਪੁੱਤ ਗੁਰੂ ਰਵਿਦਾਸ ਦੇ ਕਾਂਸ਼ੀ ਨੂੰ ਚੱਲੇ...
download bhajan lyrics (199 downloads)