चोला सज्जदा

ਸੱਜਦਾ, lll ਓ ਮੇਰੀ ਮਾਂ ਦੇ ਚੋਲਾ ਸੱਜਦਾ ll
*ਚੋਲਾ ਸੱਜਦਾ, ਚੰਗਾ ਲੱਗਦਾ,
ਸੋਹਣਾ ਲੱਗਦਾ 'ਜੀ ਲੱਗਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਪੀਲ਼ਾ ਪਾਇਆ ਚੋਲਾ ਕੰਨੀਂ, ਪੀਲ਼ੇ ਕਾਨ ਫ਼ੂਲ ਮਾਂ ਦੇ,
"ਪੀਲ਼ਾ ਸੀਸ, ਮੁੱਕਟ ਵਿਰਾਜ਼ੇ" l ( ਮਾਂ ਦੇ )
ਸੋਨੇ ਦਾ ਮੰਦਿਰ ਪੀਲ਼ਾ, ਸੋਨੇ ਦਾ ਛੱਤਰ ਪੀਲ਼ਾ,
"ਪੀਲ਼ੀ ਪੀਲ਼ੀ, ਝਾਲਰ ਵੀ ਸਾਜੇ" ll ( ਛੱਤਰ ਦੇ )  
*ਟਿੱਕਾ ਪੀਲ਼ਾ, ਗਹਿਣਾ ਪੀਲ਼ਾ,
ਪੀਲ਼ਾ ਸ਼ੇਰ 'ਦਵਾਰੇ ਗੱਜ਼ਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਲਾਲ ਹੀ ਭਵਨ ਵਿੱਚ, ਪਿੰਡੀ ਮਾਂ ਦੀ ਲਾਲ ਮਾਂ ਦਾ,
"ਲਾਲ ਕਿਰਪਾਨ, ਲਾਲੋ ਲਾਲ ਹੈ" l ( ਮਾਂ ਦਾ )
ਲਾਲ ਧਵਜ਼ਾ ਲਾਲ ਜੋਤੀ, ਲਾਲੋ ਲਾਲ ਝੰਡੇ ਮਾਂ ਦੇ,  
"ਕੀਤਾ ਜੋ ਸ਼ਿੰਗਾਰ, ਓਹ ਵੀ ਲਾਲ ਹੈ" ll ( ਮਾਂ ਦਾ )
*ਚੁੰਨਰੀ ਹੈ ਲਾਲ, ਮੋਤੀ ਬੇਮਿਸਾਲ,
ਲਾਲ ਗੋਟਾ 'ਹੈਗਾ ਸ਼ੋਭਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਕਾਲਾ ਕਰੇ ਵੇਸ ਮਾਂ ਦੇ, ਕਾਲੇ ਲੰਮੇ ਕੇਸ ਮਾਂ ਦੇ,
"ਹੱਥ ਵਿੱਚ, ਖੱਪਰ ਹੈ ਕਾਲਾ" l ( ਮਾਂ ਦੇ )
ਬਰਸ਼ੀ ਤ੍ਰਿਸ਼ੂਲ ਮਾਂ ਦੇ, ਖੜ੍ਹਗ ਵੀ ਹੱਥ ਸੋਹਣੇ,
"ਨੈਣਾਂ ਵਿੱਚ, ਕਾਜ਼ਲ ਹੈ ਕਾਲਾ" ll ( ਮਾਂ ਦੇ )
*ਕਾਲਾ ਵਸਤਰ, ਕਾਲਾ ਸ਼ਾਸਤਰ,
ਰਾਕਸ਼ਾਂ ਦੇ 'ਸੀਨੇ ਵੱਜਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਸਾਂਵਲਾ ਹੈ ਰੂਪ ਮਾਂ, ਦਿਲ ਵਿੱਚ ਵੱਸ ਜਾਏ,
"ਸਾਂਵਲੇ ਹੀ, ਅਭੂਸ਼ਣ ਸੁਹਾਂਵਦੇ" l ( ਮਾਂ ਦੇ )
ਸਾਂਵਲੇ ਨੇ ਮੋਰ ਤੇ, ਚਕੋਰ ਮਾਂ ਦੇ ਦਰ ਉੱਤੇ,
"ਮਸਤੀ ਦੇ, ਵਿੱਚ ਪੈਲਾਂ ਪਾਂਵਦੇ" l ( ਦਰ ਉੱਤੇ )
ਗਾਉਂਦਾ ਏ ਸਲੀਮ, ਰੱਖ ਕੇ ਯਕੀਨ,
ਆਸਰੇ 'ਤੇਰੇ ਨੀ ਤੱਕਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (306 downloads)