मेरा नानक वीरा गावे

ਇੱਕ ਓਂਕਾਰ ਨੂੰ, ਸੀਸ ਝੁਕਾ ਕੇ l
ਕਰ ਅਰਦਾਸ, ਚੌਂਕੜਾ ਲਾ ਕੇ ll,,
*ਆ ਮਰਦਾਨਿਆ, ਛੇੜ ਦੇ ਤਾਰਾਂ ll,
ਮੁੱਖੋਂ ਏਹ ਫੁਰਮਾਵੇ,
ਬਾਣੀ ਧੁਰ ਤੋਂ ਆਈ ਏ,,,
( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )
ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll
( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ ll )

ਮਾਂ ਤ੍ਰਿਪਤਾ ਦੀ, ਅੱਖ ਦਾ ਤਾਰਾ, "ਬਾਬੁਲ ਦਾ ਏਹ ਨੂਰ" l
ਜੱਗ ਕਹੇ, ਜੱਗ ਤਾਰਨ ਵਾਲਾ, "ਨਾਨਕ ਸ਼ਾਹ ਹਜ਼ੂਰ" ll
*ਕਿਰਤ ਕਰਨਾ, ਵੰਡ ਕੇ ਛੱਕਣਾ ll, ਸਭ ਨੂੰ ਨਾਮ ਜਪਾਵੇ,
ਬਾਣੀ ਧੁਰ ਤੋਂ ਆਈ ਏ,,,
( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )
ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll
( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ ll )

ਰੂਹਾਂ ਉੱਤੇ, ਰਾਜ ਓਹ ਕਰਦਾ, "ਬਣ ਕੇ ਰੂਪ ਅਕਾਲ" l
ਅੰਮ੍ਰਿਤ ਭਿੱਜੇ, ਬੋਲਾਂ ਦੇ ਨਾਲ, "ਕਰਦਾ ਨਦਰਿ ਨਿਹਾਲ" ll
*ਸ਼ਬਦ ਗੁਰੂ ਨਾਲ, ਜੋੜੇ ਸਭ ਨੂੰ ll, ਜਿੱਥੇ ਜਿੱਥੇ ਜਾਵੇ,
ਬਾਣੀ ਧੁਰ ਤੋਂ ਆਈ ਏ,,,
( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )
ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll
( ਸਤਿਨਾਮ ਸਤਿਨਾਮ ,ਵਾਹਿਗੁਰੂ ਵਾਹਿਗੁਰੂ ll )

ਬਲੀਆਂ ਦਾ, ਬਲੀ ਏਹ ਨਾਨਕ, "ਪੀਰਾਂ ਦਾ ਏ ਪੀਰ" l
ਮੇਰੇ ਲਈ ਤਾਂ, ਗੁਰੂ ਏਹ ਮੇਰਾ, "ਦੁਨੀਆਂ ਕਹੇ ਫ਼ਕੀਰ" ll
*ਰੋਮੀ ਜੇਹੇ, ਦੁਖੀਆਂ ਨੂੰ ਏਹ ll, ਖੈਰ ਸੁੱਖਾਂ ਦੀ ਪਾਵੇ,  
ਬਾਣੀ ਧੁਰ ਤੋਂ ਆਈ ਏ,,,
( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )
ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll
( ਸਤਿਨਾਮ ਸਤਿਨਾਮ ,ਵਾਹਿਗੁਰੂ ਵਾਹਿਗੁਰੂ llll )

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (323 downloads)