कलगीधर दशमेश पिता जेहा


कलगीधर दशमेश पिता जेहा,
दुनिया ते कोई होया नही,
चार पुत्र ओहने वतना तो वारे,
एक वी लाल लकोया नही,
जिसदी तेग दी यार दे अगे,
जालम कोई खलोया नही,
चार पुत्र ओहने वतना तो वारे,
एक वी लाल लकोया नही,
कलगीधर दशमेश पिता जेहा......


दुखी पंडित कश्मीर दे आये,
पीड़ा भरे दिल चिरदे आये,
तेग बहादुर दे वाजो,
बलिदान किस डा होया न,
चार पुत्र ओहने वतना तो वारे,
एक वी लाल लकोया नही,
कलगीधर दशमेश पिता जेहा......

मशिवाड़े कीता सुल्ला ते डेरा,
यार्तादे दा सहनु सदर चंगेरा,
याद किसे दी अन्दर सफरी,
पलका डा बुहा ढोया न,
चार पुत्र ओहने वतना तो वारे,
एक वी लाल लकोया नही,
कलगीधर दशमेश पिता जेहा......


ਕਲਗੀਧਰ ਦਸ਼ਮੇਸ਼ ਪਿਤਾ ਜੇਹਾ
ਦੁਨੀਆਂ ਤੇ ਕੋਈ ਹੋਇਆ ਨਾ
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ
ਇੱਕ ਵੀ ਲਾਲ ਲਕੋਇਆ ਨਾ
ਜਿਸਦੀ ਤੇਗ ਦੀ ਧਾਰ ਦੇ ਅੱਗੇ
ਜਾਲਮ ਕੋਈ ਖਲੋਇਆ ਨਾ
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ
ਇੱਕ ਵੀ ਲਾਲ ਲਕੋਇਆ ਨਾ
ਕਲਗੀਧਰ ਦਸ਼ਮੇਸ਼ ਪਿਤਾ,,,,,,,,,,

ਦੁਨੀਆਂ ਵਿਚ ਅਵਤਾਰ ਵੀ ਆਏ
ਦਾਤੇ ਤੇ ਬਲਿਕਾਰ ਵੀ ਆਏ
ਧਰਮ ਕਰਮ ਦਾ ਬੀਜ ਕਿਸੇ ਨੇ
ਸਤਿਗੁਰ ਵਾਝੋਂ ਬੋਇਆ ਨਾ
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ
ਇੱਕ ਵੀ ਲਾਲ ਲਕੋਇਆ ਨਾ
ਕਲਗੀਧਰ ਦਸ਼ਮੇਸ਼ ਪਿਤਾ,,,,,,,,,,

ਦੁਖੀ ਪੰਡਿਤ ਕਸ਼ਮੀਰ ਦੇ ਆਏ
ਪੀੜ੍ਹਾਂ ਭਰੇ ਦਿਲ ਚੀਰਦੇ ਆਏ
ਤੇਗ ਬਹਾਦਰ ਦੇ ਵਾਝੋਂ ,
ਬਲੀਦਾਨ ਕਿਸੇ ਦਾ ਹੋਇਆ ਨਾ
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ
ਇੱਕ ਵੀ ਲਾਲ ਲਕੋਇਆ ਨਾ
ਕਲਗੀਧਰ ਦਸ਼ਮੇਸ਼ ਪਿਤਾ,,,,,,,

ਮਾਛੀਵਾੜੇ ਕੀਤਾ ਸੂਲਾਂ ਤੇ ਡੇਰਾ
ਯਾਰੜੇ ਦਾ ਸਾਨੂੰ ਸੱਥਰ ਚੰਗੇਰਾ
ਯਾਦ ਕਿਸੇ ਦੀ ਅੰਦਰ ਸਫ਼ਰੀ
ਪਲਕਾਂ ਦਾ ਬੂਹਾ ਢੋਇਆ ਨਾ
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ
ਇੱਕ ਵੀ ਲਾਲ ਲਕੋਇਆ ਨਾ
ਕਲਗੀਧਰ ਦਸ਼ਮੇਸ਼ ਪਿਤਾ,,,,,,,
श्रेणी
download bhajan lyrics (718 downloads)