इक मोर उड़ा के ले गया

साड़े बाबा जी नु भगतो,एक मोर उड़ा के ले गया,
गोरख दे हाथ नु आया भगतो,सारे ही रोला पे गया,
साडे बाबा जी नु भगतो........................

360 चेलियाँ दे नाल घेरा बाबे नु पाया सी,
ओसर गा दा दूध पिया के,जोगी ने उसनू राजियाँ सी,
कहंदा चेला साडा बन जा,जोगी दे मगरे पे गया,
साडे बाबा जी नु भगतो........................

कना दे विच छेक सी करके,मुंदरा गोरख पौना लगा,
खून वगन दी जगह काना चो,दूध सी वेखिया औन लगा,
गोरख दी एक न चली,ओह खड़ा देख्दा रह गया,
साडे बाबा जी नु भगतो........................

गोरख ने मिरिग्शाला नु चुक,अम्बरा विच उड़िया सी,
जोगी दे चिमटे ने उसनू,टोटे कर दिखलाया सी,
जिहने देखिया ओहो कहंदा,फिर मोर ते जोगी बह गया,
साडे बाबा जी नु भगतो........................

ਸਾਡੇ ਬਾਬਾ ਜੀ ਨੂੰ ਭਗਤੋ, ਇੱਕ ਮੋਰ ਉੱਡਾ ਕੇ ਲੈ ਗਿਆ
ਗੋਰਖ ਦੇ ਹੱਥ ਨਾ ਆਇਆ ਭਗਤੋ, ਸਾਰੇ ਹੀ ਰੌਲਾ ਪੈ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

360 ਚੇਲਿਆਂ ਦੇ ਨਾਲ, ਘੇਰਾ ਬਾਬੇ ਨੂੰ ਪਾਇਆ ਸੀ
ਔਸਰ ਗਾਂ ਦਾ ਦੁੱਧ ਪਿਆ ਕੇ, ਜੋਗੀ ਨੇ ਉਸਨੂੰ ਰਜਾਇਆ ਸੀ
ਕਹਿੰਦਾ ਚੇਲਾ ਸਾਡਾ ਬਣ ਜਾ, ਜੋਗੀ ਦੇ ਮਗਰੇ ਪੈ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

ਕੰਨਾਂ ਦੇ ਵਿਚ ਛੇਕ ਸੀ ਕਰਕੇ, ਮੁੰਦਰਾਂ ਗੋਰਖ ਪਾਉਣ ਲੱਗਾ
ਖੂਨ ਵਗਣ ਦੀ ਜਗਾਹ ਕੰਨਾਂ ਚੋਂ, ਦੁੱਧ ਸੀ ਵੇਖਿਆ ਆਉਣ ਲੱਗਾ
ਗੋਰਖ ਦੀ ਇੱਕ ਨਾ ਚੱਲੀ, ਉਹ ਖੜ੍ਹਾ ਦੇਖਦਾ ਰਹਿ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

ਗੋਰਖ ਨੇ ਮ੍ਰਿਗਸ਼ਾਲਾ ਨੂੰ ਚੁੱਕ, ਅੰਬਰਾਂ ਵਿਚ ਉੱਡਾਇਆ ਸੀ
ਜੋਗੀ ਦੇ ਚਿਮਟੇ ਨੇ ਉਸਨੂੰ, ਟੋਟੇ ਕਰ ਦਿਖਲਾਇਆ ਸੀ
ਜਿਹਨੇ ਦੇਖਿਆ ਓਹੀਓ ਕਹਿੰਦਾ, ਫਿਰ ਮੋਰ ਤੇ ਜੋਗੀ ਬਹਿ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,
download bhajan lyrics (74 downloads)