जम्मू दी पहाड़ियां ते डेरा

जम्मू दी पहाड़िया ते डेरा लाऊँन वालिये,
मिश्री तो मिठ्ठा तेरा नां।
नी दातिए...... पूजा तेरी हुनदी हर था।।
तिन्ना लोकां विच किते तेरे जेही दयावान,
होर किथे लबनी ए माँ।
नी दातिए...... पूजा तेरी हुनदी हर था।।
जम्मू दी पहाड़िया ते.......

लखां दिया तेरे बूहे तर गईया बेड़िया,
दुनिया च कोन मायें रीसा करे तेरिया।
तेरिया दहलीजा नाल मथे जो भी जोड़दे,
मुँह ओ दुखां दी हनेरिया दे मोड़दे।
माड़े मंदे कर्मा दी साड़ देंदी अग्ग मायें,
ठंडी तेरी ममता दी छां।
नी दातिए...... पूजा तेरी हुनदी हर था।।
जम्मू दी पहाड़िया ते.......

पूजदे ने तैनू जेहड़े नीतां रख सुच्चिया,
जग विच पदवियाँ ओ पाऊंन उच्चिया।
जिहना भी भरोसे दिया ज्योता ए जगाइया,
भूल के भी आफ़ता ना ओहना नेड़े आईया।
राहों ना कुराहे कोई पा सके उसनु माँ,
तु जेहदी फड़दी ए बांह।
नी दातिए...... पूजा तेरी हुनदी हर था।।
जम्मू दी पहाड़िया ते.......

मेहरां दिया जिहना उत्ते चुन्नियाँ तू तानियां,
ओहना ने ता सूलां भी ए फूलां वांगु जानियां।
जिहना ने भी मौत नू खिडोने जिहा जानया,
ओहना ही ता भगतां प्यार तेरा मानया।
जिंदड़ी नू  तेरे माँ पूजारियां ने समझया,
रात किवें कटनी सरां।
नी दातिए...... पूजा तेरी हुनदी हर था।।
जम्मू दी पहाड़िया ते.......


"ਜੰਮੂ ਦੀ ਪਹਾੜੀਆਂ ਤੇ, ਡੇਰਾ ਲਾਉਣ ਵਾਲੀਏ,
ਮਿਸ਼ਰੀ ਤੋਂ ਮਿੱਠਾ ਤੇਰਾ ਨਾਂਅ" l
ਨੀ ਦਾਤੀਏ,,, ਪੂਜਾ ਤੇਰੀ ਹੁੰਦੀ ਹਰ ਥਾਂ xll
ਤਿੰਨਾਂ ਲੋਕਾਂ ਵਿੱਚ, ਕਿਤੇ ਤੇਰੇ ਜੇਹੀ ਦਇਆਵਾਨ,
ਹੋਰ ਕਿੱਥੇ ਲੱਭਣੀ ਏ ਮਾਂ l
ਨੀ ਦਾਤੀਏ,,, ਪੂਜਾ ਤੇਰੀ ਹੁੰਦੀ ਹਰ ਥਾਂ xll
ਜੰਮੂ ਦੀ ਪਹਾੜੀਆਂ ਤੇ,,,,,,,,,,,,,,,,,,,,,,,,,

ਲੱਖਾਂ ਦੀਆਂ ਤੇਰੇ ਬੂਹੇ, ਤਰ ਗਈਆਂ ਬੇੜੀਆਂ,
"ਦੁਨੀਆਂ 'ਚ ਕੌਣ ਮਾਂਏਂ, ਰੀਸਾਂ ਕਰੇ ਤੇਰੀਆਂ" l
ਤੇਰੀਆਂ ਦਹਿਲੀਜ਼ਾਂ ਨਾਲ, ਮੱਥੇ ਜੋ ਵੀ ਜੋੜਦੇ,
"ਮੂੰਹ ਓਹੋ ਦੁੱਖਾਂ ਦੀ, ਹਨੇਰੀਆਂ ਦੇ ਮੋੜਦੇ" l
ਮਾੜ੍ਹੇ ਮੰਦੇ ਕਰਮਾ ਦੀ, ਸਾੜ੍ਹ ਦੇਂਦੀ ਅੱਗ ਮਾਂਏਂ,
ਠੰਡੀ ਤੇਰੀ ਮਮਤਾ ਦੀ ਛਾਂ l
ਨੀ ਦਾਤੀਏ,,, ਪੂਜਾ ਤੇਰੀ ਹੁੰਦੀ ਹਰ ਥਾਂ xll
ਜੰਮੂ ਦੀ ਪਹਾੜੀਆਂ ਤੇ,,,,,,,,,,,,,,,,,,,,,,,,,

ਪੂਜਦੇ ਨੇ ਤੈਨੂੰ ਜੇਹੜੇ, ਨੀਤਾਂ ਰੱਖ ਸੁੱਚੀਆਂ,
"ਜੱਗ ਵਿੱਚ ਪਦਵੀਆਂ, ਓਹੋ ਪਾਉਣ ਉੱਚੀਆਂ" l
ਜਿਹਨਾਂ ਵੀ ਭਰੋਸੇ ਦੀਆਂ, ਜੋਤਾਂ ਏਹ ਜਗਾਈਆਂ,
"ਭੁੱਲ ਕੇ ਵੀ ਆਫ਼ਤਾਂ ਨਾ, ਓਹਨਾਂ ਨੇੜੇ ਆਈਆਂ" l
ਰਾਹੋਂ ਨਾ ਕੁਰਾਹੇ ਕੋਈ, ਪਾ ਸਕੇ ਉਸਨੂੰ ਮਾਂ,
ਤੂੰ ਜੇਹਦੀ ਫੜ੍ਹਦੀ ਏ ਬਾਂਹ l
ਨੀ ਦਾਤੀਏ,,, ਪੂਜਾ ਤੇਰੀ ਹੁੰਦੀ ਹਰ ਥਾਂ xll
ਜੰਮੂ ਦੀ ਪਹਾੜੀਆਂ ਤੇ,,,,,,,,,,,,,,,,,,,,,,,,,

ਮੇਹਰਾਂ ਦੀਆਂ ਜਿਹਨਾਂ ਉੱਤੇ, ਚੁੰਨੀਆਂ ਤੂੰ ਤਾਣੀਆਂ,
"ਓਹਨਾਂ ਨੇ ਤਾਂ, ਸੂਲਾਂ ਵੀ ਏਹ, ਫ਼ੁੱਲਾਂ ਵਾਂਗੂ ਜਾਣੀਆਂ" l
ਜਿਹਨਾਂ ਨੇ ਵੀ ਮੌਤ ਨੂੰ, ਖਿਡੌਣੇ ਜੇਹਾ ਜਾਣਿਆਂ,
"ਓਹਨਾਂ ਹੀ ਤਾਂ ਭਗਤਾਂ, ਪਿਆਰ ਤੇਰਾ ਮਾਣਿਆਂ" l
ਜਿੰਦੜੀ ਨੂੰ ਤੇਰੇ ਮਾਂ, ਪੁਜ਼ਾਰੀਆਂ ਨੇ ਸਮਝਿਆਂ,
ਰਾਤ ਜਿਵੇਂ ਕੱਟਣੀ ਸਰਾਂ l
ਨੀ ਦਾਤੀਏ,,, ਪੂਜਾ ਤੇਰੀ ਹੁੰਦੀ ਹਰ ਥਾਂ xll
ਜੰਮੂ ਦੀ ਪਹਾੜੀਆਂ ਤੇ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (423 downloads)