मैनु इश्क़ नचावे सोहने पीर दा

ਮੈਨੂੰ ਇਸ਼ਕ ਨਚਾਵੇ, ਆਪੇ ਨੱਚ ਹੋਈ ਜਾਵੇ l
ਹਾਲ, ਬੁੱਲੇ ਵਾਂਗੂ ਹੋ ਗਿਆ, ਫਕੀਰ ਦਾ l
ਮੈਨੂੰ ਇਸ਼ਕ ਨਚਾਵੇ,
‘ਇਸ਼ਕ ਨਚਾਵੇ ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ l
ਮੈਨੂੰ ‘ਇਸ਼ਕ ਨਚਾਵੇ, ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ lll

ਤੇਰੇ ਪਿਆਰ ਵਿੱਚ ਯਾਰ, ਸਾਨੂੰ ਨੱਚਣਾ ਪਿਆ ll
*ਬਣ ਕੰਜ਼ਰੀ ll ਹਇਆ ਦਾ ਘੁੰਡ,
ਚੁੱਕਣਾ ਪਿਆ,,,
ਮੈਨੂੰ ‘ਇਸ਼ਕ ਨਚਾਵੇ, ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ lll

ਏਹ ਪੈ ਗਈ ਆਦਤ, ਪੈਰ ਨੂੰ ਪੁੱਠੀ l
ਬੂਟਾ ਇਸ਼ਕ ਦਾ ਲਾਵੇ l
ਏਹ ਪੈ ਗਈ ਆਦਤ, ਪੈਰ ਨੂੰ ਪੁੱਠੀ,
ਬੂਟਾ ਇਸ਼ਕ ਦਾ ਲਾਵੇ ll
ਜਾ ਕੇ, ਯਾਰ ਦੇ ਬੂਹੇ ਉੱਤੇ l
ਆਪੇ ਨੱਚ ਹੋ ਜਾਵੇ l
ਜਾ ਕੇ, ਯਾਰ ਦੇ ਬੂਹੇ ਉੱਤੇ,
ਆਪੇ ਨੱਚ ਹੋ ਜਾਵੇ ll
ਆਪੇ ਨੱਚ ਹੋ ਜਾਵੇ l
ਜਦੋਂ ਪਾਵਾਂ ਮੈਂ ਧਮਾਲ,
ਨਭੀ ਨਿੱਕਲਦੀ ਚਾਲ l
ਹਾਲ ਇਸ਼ਕ 'ਚ ਹੋਇਆ ਏ, ਫ਼ਕੀਰ ਦਾ l
ਮੈਨੂੰ ਇਸ਼ਕ ਨਚਾਵੇ,
‘ਇਸ਼ਕ ਨਚਾਵੇ ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ l
ਮੈਨੂੰ ‘ਇਸ਼ਕ ਨਚਾਵੇ, ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ lll

ਆ ਕੇ ਇਸ਼ਕ, ਹੱਡਾਂ ਵਿੱਚ ਰਚਿਆ l
ਭਾਂਬੜ ਇਸ਼ਕ ਲਗਾਵੇ l
ਆ ਕੇ ਇਸ਼ਕ, ਹੱਡਾਂ ਵਿੱਚ ਰਚਿਆ,
ਭਾਂਬੜ ਇਸ਼ਕ ਲਗਾਵੇ ll
ਯਾਦ ਸੱਜਣ ਦੀ, ਟਿੱਕਣ ਨਾ ਦੇਂਦੀ l
ਇੱਕ ਪਲ ਚੈਨ ਨਾ ਆਵੇ l
ਯਾਦ ਸੱਜਣ ਦੀ, ਟਿੱਕਣ ਨਾ ਦੇਂਦੀ,
ਇੱਕ ਪਲ ਚੈਨ ਨਾ ਆਵੇ ll
ਇੱਕ ਪਲ ਚੈਨ ਨਾ ਆਵੇ l
ਪਾਇਆ ਜਦੋਂ ਦਾ ਪਿਆਰ,
ਹੈ ਨਚਾਉਂਦਾ ਸੋਹਣਾ ਯਾਰ l
ਲੁੱਕ ਛੁੱਪ ਕੇ, ਨਿਸ਼ਾਨਾ ਮਾਰੇ, ਤੀਰ ਦਾ l
ਮੈਨੂੰ ਇਸ਼ਕ ਨਚਾਵੇ,
‘ਇਸ਼ਕ ਨਚਾਵੇ ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ l
ਮੈਨੂੰ ‘ਇਸ਼ਕ ਨਚਾਵੇ, ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ lll

ਏਹ ਇਸ਼ਕ ਨੇ, ਸਈਅਦ ਬੁੱਲ੍ਹਾ l
ਕੰਜ਼ਰੀ ਨਾਚ ਨਚਾਇਆ l
ਏਹ ਇਸ਼ਕ ਨੇ, ਸਈਅਦ ਬੁੱਲ੍ਹਾ,
ਕੰਜ਼ਰੀ ਨਾਚ ਨਚਾਇਆ ll
ਸਾਂਵੇ ਸੂਹੇ, ਕੱਪੜੇ ਪਾ ਕੇ l
ਸ਼ਾਹ ਇਨਾਇਤ ਦਰ ਆਇਆ l
ਸਾਂਵੇ ਸੂਹੇ, ਕੱਪੜੇ ਪਾ ਕੇ,
ਸ਼ਾਹ ਇਨਾਇਤ ਦਰ ਆਇਆ ll
ਸ਼ਾਹ ਇਨਾਇਤ ਦਰ ਆਇਆ l
ਆ ਕੇ, ਮਾਰੀ ਜਦੋਂ ਅੱਡੀ,
ਬੁੱਲੇ ਅੱਤ ਕਰ ਛੱਡੀ l
ਹਾਲ ਦੇਖ ਨਹੀਂਓਂ ਹੁੰਦਾ ਸੀ, ਫਕੀਰ ਦਾ l
ਮੈਨੂੰ ਇਸ਼ਕ ਨਚਾਵੇ,
‘ਇਸ਼ਕ ਨਚਾਵੇ ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ l
ਮੈਨੂੰ ‘ਇਸ਼ਕ ਨਚਾਵੇ, ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ lll

ਯਾਰ ਦਿਵਾਨਿਆ, ਤਨ ਮਨ ਮੇਰਾ l
ਪੀਰ ਦੇ ਰੰਗ ਵਿੱਚ ਰੰਗਿਆ l
ਯਾਰ ਦਿਵਾਨਿਆ, ਤਨ ਮਨ ਮੇਰਾ,
ਪੀਰ ਦੇ ਰੰਗ ਵਿੱਚ ਰੰਗਿਆ ll
ਏਹ ਦੁਨੀਆਂ ਨੇ, ਲੱਖ ਤਾਹਨੇ ਮਾਰੇ l
ਨੱਚਣੋਂ ਮੂਲ ਨਾ ਸੰਗਿਆ l
ਏਹ ਦੁਨੀਆਂ ਨੇ, ਲੱਖ ਤਾਹਨੇ ਮਾਰੇ,
ਨੱਚਣੋਂ ਮੂਲ ਨਾ ਸੰਗਿਆ ll
ਨੱਚਣੋਂ ਮੂਲ ਨਾ ਸੰਗਿਆ l
ਦੇਵੇ ਨੱਚ ਕੇ ਦੁਹਾਈ,
ਜਿੰਦ ਯਾਰ ਨਾਲ ਮਿਲਾਈ l
ਆਵੇ ਅਕਮਲ ਵਕਤ, ਅਖ਼ੀਰ ਦਾ l
ਮੈਨੂੰ ਇਸ਼ਕ ਨਚਾਵੇ,
‘ਇਸ਼ਕ ਨਚਾਵੇ ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ l
ਮੈਨੂੰ ‘ਇਸ਼ਕ ਨਚਾਵੇ, ਸੋਹਣੇ ਪੀਰ ਦਾ,
ਮੈਨੂੰ ਇਸ਼ਕ ਨਚਾਵੇ’ lll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (385 downloads)