सुनो शेराँवाली दियाँ आईयाँ चिठियाँ

ज्योत दी लाली दे नाल लाईना लिखियां,
फ़ुलां जेही महक शहद नालो मिठ्ठिया।।
पौनां राही भगता नू आप घलियाँ,
सुनो शेराँवाली दियाँ आईयाँ चिठियाँ।।

पहलां बहुत सारा तुहानू प्यार बच्चयो,
सदा सुखी वसे परिवार बच्चयो।।
लिखया ए वदो फूलो, चौड़ी वेल वांग।।
मथे नाल लाके सीने लाइआ चिठियाँ,
सुनो शेराँवाली दियाँ आईयाँ चिठियाँ......

हर वेले रहन्दा तुहाडा खियाल पुत्रो,
रेहँदी आ मैं सदा तुहाडे नाल पुत्रो।।
उठदी कलेजे जदो बच्चया दी टीस।।
अद्धी रात उठ लिख पाईआ चिठियाँ,
सुनो शेराँवाली दियाँ आईयाँ चिठियाँ......

मोह माया उत्ते कदो डुल जांदे हो,
जग पीछे लग माँ नू भूल जांदे हो।।
माँ कदे बच्चया नू नहिओ बुलदी।।
तुसी काहतो पाउनिया भुलाईआ चिठियाँ,
सुनो शेराँवाली दियाँ आईयाँ चिठियाँ......

इक झोरा खांदा मैनु नित् लाल वे,
लड़या ना करो आपो विच लाल वे।।
मिल जईओ मैनु आ सिकंदर दे नाल।।
जिहने तुहानू पड़के सुनाईया चिठियाँ,
सुनो शेराँवाली दियाँ आईयाँ चिठियाँ......



ਜੋਤ ਦੀ ਲਾਲੀ ਦੇ ਨਾਲ, ਲਾਈਨਾਂ ਲਿੱਖੀਆਂ,
ਫੁੱਲਾਂ ਜੇਹੀ ਮਹਿਕ, ਸ਼ਹਿਦ ਨਾਲੋਂ ਮਿੱਠੀਆਂ ll,,
ਪੌਣਾਂ ਰਾਹੀਂ ਭਗਤਾਂ ਨੂੰ, ਆਪ ਘੱਲੀਆਂ* ll,
"ਸੁਣੋ ਸ਼ੇਰਾਂਵਾਲੀ ਦੀਆਂ, ਆਈਆਂ ਚਿੱਠੀਆਂ" ll

^ਪਹਿਲਾਂ ਬਹੁਤ ਸਾਰਾ, ਤੁਹਾਨੂੰ ਪਿਆਰ ਬੱਚਿਓ,
"ਸਦਾ ਸੁਖੀ ਵਸੇ, ਪਰਿਵਾਰ ਬੱਚਿਓ" ll
ਲਿਖਿਆ ਏ ਵਧੋ ਫੁੱਲੋ, ਚੌੜੀ ਵੇਲ ਵਾਂਗ* ll,
ਮੱਥੇ ਨਾਲ, ਲਾ ਕੇ ਸੀਨੇ ਲਾਈਆਂ ਚਿੱਠੀਆਂ,,,
"ਸੁਣੋ ਸ਼ੇਰਾਂਵਾਲੀ ਦੀਆਂ, ਆਈਆਂ ਚਿੱਠੀਆਂ" ll

^ਹਰ ਵੇਲੇ ਰਹਿੰਦਾ, ਤੁਹਾਡਾ ਖ਼ਿਆਲ ਪੁੱਤਰੋ,
"ਰਹਿੰਦੀ ਆਂ ਮੈਂ ਸਦਾ, ਤੁਹਾਡੇ ਨਾਲ ਪੁੱਤਰੋ'' ll
ਉੱਠਦੀ ਕਲੇਜੇ, ਜਦੋਂ ਬੱਚਿਆਂ ਦੀ ਟੀਸ* ll,
ਅੱਧੀ ਰਾਤ, ਉੱਠ ਲਿੱਖ ਪਾਈਆਂ ਚਿੱਠੀਆਂ,,,
"ਸੁਣੋ ਸ਼ੇਰਾਂਵਾਲੀ ਦੀਆਂ, ਆਈਆਂ ਚਿੱਠੀਆਂ" ll

^ਮੋਹ ਮਾਇਆ ਉੱਤੇ, ਕਦੇ ਡੁੱਲ੍ਹ ਜਾਂਦੇ ਹੋ,
"ਜੱਗ ਪਿੱਛੇ ਲੱਗ, ਮਾਂ ਨੂੰ ਭੁੱਲ ਜਾਂਦੇ ਹੋ ॥
ਮਾਂ ਕਦੇ ਬੱਚਿਆਂ ਨੂੰ, ਨਹੀਂਓਂ ਭੁੱਲਦੀ* ll,
ਤੁਸੀਂ ਕਾਹਤੋਂ, ਪਾਉਣੀਆਂ ਭੁਲਾਈਆਂ ਚਿੱਠੀਆਂ,,,
"ਸੁਣੋ ਸ਼ੇਰਾਂਵਾਲੀ ਦੀਆਂ, ਆਈਆਂ ਚਿੱਠੀਆਂ" ll

^ਇੱਕ ਝੋਰਾ ਖਾਂਦਾ, ਮੈਨੂੰ ਨਿੱਤ ਲਾਲ ਵੇ,
"ਲੜ੍ਹਿਆ ਨਾ ਕਰੋ, ਆਪੋ ਵਿੱਚ ਲਾਲ ਵੇ'' ll
ਮਿਲ ਜਾਇਓ ਮੈਨੂੰ, ਆ ਸਿਕੰਦਰ ਦੇ ਨਾਲ* ll,
ਜੀਹਨੇ ਤੁਹਾਨੂੰ, ਪੜ੍ਹਕੇ ਸੁਣਾਈਆਂ ਚਿੱਠੀਆਂ,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (348 downloads)