ख़िज़्ज के खैर ना पायी

सुन रतनों इक जोगी आया,
हथ विच चिमटा फड़के, नी शिव शिव करके।
दर तेरे ते अलख जगाई,
देख बाहर तू चल के नी बूहे खड़के।
लगदा ए कोई रूप रब दा जगदी ज्योत नुरानी,
तू रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....

सिर जोगी दे जटा सुनहरी सुंदर रूप बनाया।
केहड़ा पूछ ले देश जोगी दा केहड़ी माँ दा जाया।।
ओ निक्की उम्रे साध हो गया, कुछ ता अमल कहानी,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....

सब नू मसत बनाउँदा जोगी चिमटा जदो बजावे।
जिस घर जाके खैर ओह मंगदा खलकत पीछे लावे।।
ओ मिठ्ठीया मिठ्ठीया गलां करदा दुनिया होई दीवानी,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....

गल जोगी दे सिंघी सजदी पैरी पउए पाए।
विच तलायीआं फिरदा जोगी था था अलख जगाये।।
शिव शंकर दा भगत कहावे सोहना रूप रूहानी,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....

बाड़िया दा तिरलोचन कहंदा घर अपने अटका ले।
इस जोगी नु सुन माँ रतनों धर्म दा पुत्र बनाले।।
नसरा वाला माही कहंदा अपनी गोद बिठा ले,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....

ਸੁਣ ਰਤਨੋ, ਇੱਕ ਜੋਗੀ ਆਇਆ,
ਹੱਥ ਵਿੱਚ ਚਿਮਟਾ ਫੜ੍ਹਕੇ, "ਨੀ ਸ਼ਿਵ ਸ਼ਿਵ ਕਰਕੇ" l
ਦਰ ਤੇਰੇ ਤੇ, ਅਲਖ ਜਗਾਈ,
ਦੇਖ ਬਾਹਰ ਤੂੰ ਚੱਲ ਕੇ, "ਨੀ ਬੂਹੇ ਖੜਕੇ" l
ਲੱਗਦਾ ਏ ਕੋਈ, ਰੂਪ ਰੱਬ ਦਾ, ਜੱਗਦੀ ਜੋਤ ਨੂਰਾਨੀ,
ਤੂੰ ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਸਿਰ ਜੋਗੀ ਦੇ, ਜਟਾਂ ਸੁਨਹਿਰੀ, "ਸੁੰਦਰ ਰੂਪ ਬਣਾਇਆ" l
ਕੇਹੜਾ ਪੁੱਛ ਲੈ, ਦੇਸ਼ ਜੋਗੀ ਦਾ, "ਕੇਹੜੀ ਮਾਂ ਦਾ ਜ਼ਾਇਆ" ll
ਓ ਨਿੱਕੀ ਉਮਰੇ, ਸਾਧ ਹੋ ਗਿਆ, ਕੁੱਛ ਤਾਂ ਅਮਲ ਕਹਾਣੀ,
ਤੂੰ ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ l
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਸਭ ਨੂੰ ਮਸਤ, ਬਣਾਉਂਦਾ ਜੋਗੀ, "ਚਿਮਟਾ ਜਦੋਂ ਵਜਾਵੇ" l
ਜਿਸ ਘਰ ਜਾ ਕੇ, ਖ਼ੈਰ ਓਹ ਮੰਗਦਾ, "ਖ਼ਲਕਤ ਪਿੱਛੇ ਲਾਵੇ" ll
ਓਹ ਮਿੱਠੀਆਂ ਮਿੱਠੀਆਂ, ਗੱਲਾਂ ਕਰਦਾ, ਦੁਨੀਆਂ ਹੋਈ ਦੀਵਾਨੀ,
ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਗੱਲ ਜੋਗੀ ਦੇ, ਸਿੰਗੀ ਸੱਜਦੀ, "ਪੈਰੀਂ ਪਊਏ ਪਾਏ" l
ਵਿੱਚ ਤਲਾਈਆਂ, ਫਿਰਦਾ ਜੋਗੀ, "ਥਾਂ ਥਾਂ ਅਲਖ ਜਗਾਏ" ll
ਸ਼ਿਵ ਸ਼ੰਕਰ ਦਾ, ਭਗਤ ਕਹਾਵੇ, ਸੋਹਣਾ ਰੂਪ ਰੂਹਾਨੀ,
ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਬਾੜੀਆਂ ਦਾ, ਤ੍ਰਿਲੋਚਨ ਕਹਿੰਦਾ, "ਘਰ ਆਪਣੇ ਅਟਕਾ ਲੈ" l
ਇਸ ਜੋਗੀ ਨੂੰ, ਸੁਣ ਮਾਂ ਰਤਨੋ, "ਧਰਮ ਦਾ ਪੁੱਤਰ ਬਣਾ ਲੈ" ll
ਨੱਸਰਾਂ ਵਾਲਾ, ਮਾਹੀ ਕਹਿੰਦਾ, ਆਪਣੀ ਗੋਦ ਬਿਠਾ ਲੈ,
ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (522 downloads)