मेरा सुखी रहे परिवार-साईं जी

मेरा सुखी रहे परिवार साईं जी किरपा करो
सदा वसदा रहे घर बार साईं जी किरपा करो
साईं जी किरपा करो साईं जी किरपा करो
मेरा सुखी रहे परिवार .....

धीआ वर्गी चीज न कोई रब ने आप बनाया
रखन वाली चीज न धीआ जमदिया हों पराईआ
शगना वाली मेहँदी ला के ढोली विच बिठाईआ,
जीना दे करमा विच लिखिया उसदे हथ फडाइया,
मेरी बिटिया चली ससुराल साईं जी किरपा करो
एह्दा वसदा रहे संसार साईं की किरपा करो
मेरा सुखी रहे परिवार.......

हथ वधा के अपना साडा कारोबार चलावी,
अपनी किरपा दे नाल साडे घर विच बरकत पावी
जो कोई साथो भूल हो जावे साडी भूल भुलावी,
साडे अंग संग रवी तू साईं साथो दूर न जावी
असी तेरे बाल गोपाल साईं जी किरपा करो
हूँ रखना साडी तू संभाल साईं जी किरपा करो
मेरा सुखी रहे परिवार......

खुशिया दे विच उम्र बिताइये दुःख कदी न पाईये
तू साडे वल आजा साईंआ असी तेरे वल आईऐ,
हासिया दे विच हसदे रहिये अपनी मौज मनाईऐ,
अपने रस्ते लावी सहनु तेरा नाम ध्याऐ,
तुसी रहो सदा साडे नाल साईं जी किरपा करो
सदा बस्दा रहे घर बार साईं जी किरपा करो
मेरा सुखी रहे परिवार......

मतलब दे ने साथी सारे वेख लिया अजमा के
जो मंगेया सी मिल गया मेनू साईं चरनी आ के
खुशियाँ झोली दी विच पाईया शिरडी विच बुला के
भगती दे विच रंगिया मेनू अपना रंग चड़ा के
तू सब दा तारनहार साईं जी किरपा करो
सदा बस्दा रहे घर बार साईं जी किरपा करो
मेरा सुखी रहे परिवार......

देव लोक दे देवता साईं तेथो जावन वारे
तेरे दर ते आ के साईं ढुंगे लाऊंन जयकारे
तेथो आ के रौशनी मंगदे सूरज चन सितारे
तेरे दर ते जो वी आया उसदे कम संवारे
हूँ मेरी करो संभाल साईं जी किरपा करो
सदा बस्दा रहे घर बार साईं जी किरपा करो
मेरा सुखी रहे परिवार......


ਮੇਰਾ ਸੁਖੀ ਰਹੇ ਪਰਿਵਾਰ, ਸਾਈਂ ਜੀ ਕ੍ਰਿਪਾ ਕਰੋ ll,
ਸਦਾ ਵੱਸਦਾ ਰਹੇ ਘਰ-ਬਾਰ, ਸਾਈਂ ਜੀ ਕ੍ਰਿਪਾ ਕਰੋ xll-ll  
*ਸਾਈਂ ਜੀ ਕ੍ਰਿਪਾ ਕਰੋ, ਸਾਈਂ ਜੀ ਕ੍ਰਿਪਾ ਕਰੋ xll
ਮੇਰਾ ਸੁਖੀ ਰਹੇ ਪਰਿਵਾਰ,,,,,,,,,,,,,,,,,,,,,,,,,,,

ਧੀਆਂ ਵਰਗੀ ਚੀਜ਼ ਨਾ ਕੋਈ, ਰੱਬ ਨੇ ਆਪ ਬਣਾਈਆਂ,
ਰੱਖਣ ਵਾਲੀ ਚੀਜ਼ ਨਾ ਧੀਆਂ, "ਜੰਮਦੀਆਂ ਹੋਣ ਪਰਾਈਆਂ" l
ਸ਼ਗਨਾਂ ਵਾਲੀ ਮਹਿੰਦੀ ਲਾ ਕੇ, ਡੋਲੀ ਵਿੱਚ ਬਿਠਾਈਆਂ,
ਜਿੰਨਾ ਦੇ ਕਰਮਾਂ ਵਿੱਚ ਲਿੱਖੀਆਂ, "ਉਸਦੇ ਹੱਥ ਫੜਾਈਆਂ" l
ਮੇਰੀ ਬਿਟੀਆ ਚੱਲੀ ਸਸੁਰਾਲ, ਸਾਈਂ ਜੀ ਕ੍ਰਿਪਾ ਕਰੋ ll,
ਏਹਦਾ ਵੱਸਦਾ ਰਹੇ ਸੰਸਾਰ, ਸਾਈਂ ਜੀ ਕ੍ਰਿਪਾ ਕਰੋ xll
ਮੇਰਾ ਸੁਖੀ ਰਹੇ ਪਰਿਵਾਰ,,,,,,,,,,,,,,,,,,,,,,,,,,,

ਹੱਥ ਵਧਾ ਕੇ ਆਪਣਾ, ਸਾਡਾ ਕਾਰੋਬਾਰ ਚਲਾਵੀਂ,
ਆਪਣੀ ਕਿਰਪਾ ਦੇ ਨਾਲ ਸਾਡੇ, "ਘਰ ਵਿਚ ਬਰਕਤ ਪਾਵੀਂ" l
ਜੋ ਕੋਈ ਸਾਥੋਂ ਭੁੱਲ ਹੋ ਜਾਵੇ, ਸਾਡੀ ਭੁੱਲ ਭੁੱਲਾਵੀਂ,
ਸਾਡੇ ਅੰਗ-ਸੰਗ ਰਵ੍ਹੀ ਤੂੰ ਸਾਈਂ, "ਸਾਥੋਂ ਦੂਰ ਨਾ ਜਾਵੀਂ" l
ਅਸੀਂ ਤੇਰੇ ਬਾਲ ਗੋਪਾਲ, ਸਾਈਂ ਜੀ ਕ੍ਰਿਪਾ ਕਰੋ ll,
ਹੁਣ ਰੱਖਣਾ ਸਾਡੀ ਤੂੰ ਸੰਭਾਲ, ਸਾਈਂ ਜੀ ਕ੍ਰਿਪਾ ਕਰੋ xll
ਮੇਰਾ ਸੁਖੀ ਰਹੇ ਪਰਿਵਾਰ,,,,,,,,,,,,,,,,,,,,,,,,,,,

ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ, ਦੁੱਖ ਕਦੀ ਨਾ ਪਾਈਏ,
ਤੂੰ ਸਾਡੇ ਵੱਲ ਆਜਾ ਸਾਈਂਆਂ, "ਅਸੀਂ ਤੇਰੇ ਵੱਲ ਆਈਏ" l
ਹਾਸਿਆਂ ਦੇ ਵਿੱਚ ਹੱਸਦੇ ਰਹੀਏ, ਆਪਣੀ ਮੌਜ਼ ਮਨਾਈਏ,
ਆਪਣੇ ਰਸਤੇ ਲਾਵੀਂ ਸਾਨੂੰ, "ਤੇਰਾ ਨਾਮ ਧਿਆਈਏ" l
ਤੁਸੀਂ ਰਹੋ ਸਦਾ ਸਾਡੇ ਨਾਲ, ਸਾਈਂ ਜੀ ਕ੍ਰਿਪਾ ਕਰੋ ll,
ਸਦਾ ਵੱਸਦਾ ਰਹੇ ਘਰ-ਬਾਰ, ਸਾਈਂ ਜੀ ਕ੍ਰਿਪਾ ਕਰੋ xll
ਮੇਰਾ ਸੁਖੀ ਰਹੇ ਪਰਿਵਾਰ,,,,,,,,,,,,,,,,,,,,,,,,,,,

ਮਤਲਬ ਦੇ ਨੇ ਸਾਥੀ ਸਾਰੇ, ਵੇਖ ਲਿਆ ਅਜ਼ਮਾ ਕੇ,
ਜੋ ਮੰਗਿਆ ਸੀ ਮਿਲ ਗਿਆ ਮੈਨੂੰ, "ਸਾਈਂ ਚਰਣੀ ਆ ਕੇ" l
ਖੁਸ਼ੀਆਂ ਝੋਲੀ ਦੇ ਵਿੱਚ ਪਾਈਆਂ, ਸ਼ਿਰਡੀ ਵਿੱਚ ਬੁਲਾ ਕੇ,
ਭਗਤੀ ਦੇ ਵਿੱਚ ਰੰਗਿਆ ਮੈਨੂੰ, "ਆਪਣਾ ਰੰਗ ਚੜਾ ਕੇ" l
ਤੂੰ ਸਭ ਦਾ ਤਾਰਣਹਾਰ, ਸਾਈਂ ਜੀ ਕ੍ਰਿਪਾ ਕਰੋ ll,
ਸਦਾ ਵੱਸਦਾ ਰਹੇ ਘਰ-ਬਾਰ, ਸਾਈਂ ਜੀ ਕ੍ਰਿਪਾ ਕਰੋ xll
ਮੇਰਾ ਸੁਖੀ ਰਹੇ ਪਰਿਵਾਰ,,,,,,,,,,,,,,,,,,,,,,,,,,,

ਦੇਵ ਲੋਕ ਦੇ ਦੇਵਤਾ ਸਾਈਂ, ਤੈਥੋਂ ਜਾਵਣ ਵਾਰੇ,
ਤੇਰੇ ਦਰ ਤੇ ਆ ਕੇ ਸਾਈਂ, "ਡੂੰਘੇ ਲਾਉਣ ਜੈਕਾਰੇ" l
ਤੈਥੋਂ ਆ ਕੇ ਰੋਸ਼ਨੀ ਮੰਗਦੇ, ਸੂਰਜ ਚੰਨ ਸਿਤਾਰੇ,
ਤੇਰੇ ਦਰ ਤੇ ਜੋ ਵੀ ਆਇਆ, "ਉਸਦੇ ਕੰਮ ਸੰਵਾਰੇ" l
ਹੁਣ ਮੇਰੀ ਕਰੋ ਸੰਭਾਲ, ਸਾਈਂ ਜੀ ਕ੍ਰਿਪਾ ਕਰੋ ll,
ਸਦਾ ਵੱਸਦਾ ਰਹੇ ਘਰ-ਬਾਰ, ਸਾਈਂ ਜੀ ਕ੍ਰਿਪਾ ਕਰੋ xll
ਮੇਰਾ ਸੁਖੀ ਰਹੇ ਪਰਿਵਾਰ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (466 downloads)