जित्थे चरण पए पौणाहारी दे

नूरो नूर जेह्डा आफताब वांगु
पौन्हारी दा सोहना दरबार है
दुधादारी दी भगत जन कहिनिये नु
रहंदा मोर उते असवार है

जिथे चरण पाए सिद्ध जोगी दे लग भाग गए ओहना थावा नु
जिथे चरण पाए पौनाहारी दे लग भाग गए ओहना थावा नु
संगता दे मेले लगदे ने
लोकी चुम्दे आ ओहना राहवा नु
जिथे चरण पाए मेरे दाता दे लग भाग गए ओहना थावा नु
जिथे चरण पाए दुधाधारी  दे लग भाग गए ओहना थावा नु

बड़ा उचा रुतबा हुंदा ऐ एह रब दे ख़ास फकीरा दा
जो भगती शक्ति दे सदका रुख बदल देंदे तकदीरा दा
एह सब दी खैर दुआ मंगदे
सदा रखदे दूर बलावा नु
जिथे चरण पाए सिद्ध जोगी दे लग भाग गए ओहना थावा नु

हर इक नु आउंदा समझ नही एह गुजा भेद फकीरी दा
कोई विरला ही सुख मानदा ऐ गुरु घर दी इस अमीरी दा
बड़ा औखा झलना हो जांदा
एहना दिया मस्त अदावा नु
जिथे चरण पाए सिद्ध जोगी दे लग भाग गए ओहना थावा नु

जद अपनी मौज च हुँदै ने मिटटी नु सोना कर देंदे
एह मारुथल ते बंजर वि हरियाली दे नाल भर देंदे
कहे घुला पिंड सरहाले दा
सदा रखियो याद स्लाहवा नु
जिथे चरण पाए सिद्ध जोगी दे लग भाग गए ओहना थावा नु

(ਨੂਰੋ ਨੂਰ ਜੇਹੜਾ, ਆਫ਼ਤਾਬ ਵਾਂਗੂ,
ਪੌਣਾਹਾਰੀ ਦਾ, ਸੋਹਣਾ ਦਰਬਾਰ ਹੈ l
ਦੁੱਧਾਧਾਰੀ ਦੀ ਭਗਤ ਜਨ ਕਹਿਣੀਏ ਨੂੰ,
ਰਹਿੰਦਾ ਮੋਰ ਉੱਤੇ ਅਸਵਾਰ ਹੈ )

ਜਿੱਥੇ ਚਰਨ ਪਏ ਸਿੱਧ ਜੋਗੀ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l
ਜਿੱਥੇ ਚਰਨ ਪਏ ਪੌਣਾਹਾਰੀ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l
*ਸੰਗਤਾਂ ਦੇ ਮੇਲੇ ਲਗਦੇ ਨੇ ll
ਲੋਕੀ ਚੁੰਮਦੇ ਆ, ਓਹਨਾਂ ਰਾਹਵਾਂ ਨੂੰ,,,
ਜਿੱਥੇ ਚਰਨ ਪਏ ਮੇਰੇ ਦਾਤਾ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l
ਜਿੱਥੇ ਚਰਨ ਪਏ ਦੁੱਧਾਧਾਰੀ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l

ਬੜਾ ਉੱਚਾ ਰੁੱਤਬਾ ਹੁੰਦਾ ਏ, ਏਹ ਰੱਬ ਦੇ ਖ਼ਾਸ ਫਕੀਰਾਂ ਦਾ l
ਜੋ ਭਗਤੀ ਸ਼ਕਤੀ ਦੇ ਸਦਕਾ, ਰੁਖ਼ ਬਦਲ ਦੇਂਦੇ ਤਕਦੀਰਾਂ ਦਾ ll
*ਏਹ ਸਭ ਦੀ ਖ਼ੈਰ ਦੁਆ ਮੰਗਦੇ ll
ਸਦਾ ਰੱਖਦੇ ਦੂਰ ਬਲਾਵਾਂ ਨੂੰ,,,
ਜਿੱਥੇ ਚਰਨ ਪਏ ਪੌਣਾਹਾਰੀ ਦੇ/ਚਿਮਟੇ ਵਾਲੇ ਦੇ,,,,,,,,,,,,,,,,,,,,,

ਹਰ ਇੱਕ ਨੂੰ ਆਉਂਦਾ ਸਮਝ ਨਹੀਂ, ਏਹ ਗੁੱਝਾ ਭੇਦ ਫ਼ਕੀਰੀ ਦਾ l
ਕੋਈ ਵਿਰਲਾ ਹੀ ਸੁੱਖ ਮਾਣਦਾ ਏ, ਗੁਰੂ ਘਰ ਦੀ ਏਸ ਅਮੀਰੀ ਦਾ ll
*ਬੜਾ ਔਖਾ ਝੱਲਣਾ ਹੋ ਜਾਂਦਾ ll
ਏਹਨਾਂ ਦੀਆਂ ਮਸਤ ਅਦਾਵਾਂ ਨੂੰ,,,
ਜਿੱਥੇ ਚਰਨ ਪਏ ਪੌਣਾਹਾਰੀ ਦੇ/ਗਊਆਂ ਵਾਲੇ ਦੇ,,,,,,,,,,,,,,,,,,,,,

ਜਦ ਆਪਣੀ ਮੌਜ਼ 'ਚ ਹੁੰਦੇ ਨੇ, ਮਿੱਟੀ ਨੂੰ ਸੋਨਾ ਕਰ ਦੇਂਦੇ l
ਏਹੇ ਮਾਰੂਥਲ ਤੇ ਬੰਜ਼ਰ ਵੀ, ਹਰਿਆਲੀ ਦੇ ਨਾਲ ਭਰ ਦੇਂਦੇ ll
*ਕਹੇ ਘੁੱਲਾ ਪਿੰਡ ਸਰਹਾਲੇ ਦਾ ll
ਸਦਾ ਰੱਖਿਓ ਯਾਦ ਸਲਾਹਵਾਂ ਨੂੰ,,,
ਜਿੱਥੇ ਚਰਨ ਪਏ ਪੌਣਾਹਾਰੀ ਦੇ/ਧੂਣੇ ਵਾਲੇ ਦੇ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (103 downloads)