माँ दियां मंदिरां चों

छड के दुनियादारी माँ असी दर तेरे ते आ गए
बाई हथा दे विच सुहे झंडे
हथा दे विच सुहे झंडे मन विच धारी शरदा,
माँ दिया मंदिरा चो
जी नि जान नु करदा माँ दिया मंदिरा चो

बाहर दुकाना वाले सारे तेरिया भेटा लाऊंदे
माँ केहन ओह सब नु  जय जय बोलो
कोई जदों चडाईया चडदा माँ दिया मंदिरा चो
जी नि जान नु करदा माँ दिया मंदिरा चो

मेन गेट तो टल वजा के जदों अन्दर नु जाईऐ,
बाई दूर थकेवा हो जाये ऐसा
नूर इलाही वरगा  माँ दिया मंदिरा चो
जी नि जान नु करदा माँ दिया मंदिरा चो

सखने कुख नु लाल बखशदी बख्शे हीरे मोती
बाई खाली कोई न जावे जो वी
दिलो हाजरी भरदा  माँ दिया मंदिरा चो
जी नि जान नु करदा माँ दिया मंदिरा चो

दीन दुखी दा दर्द वंडावे जग जननी कल्याणी
बाई बेगो वालेया तर ओह जांदा
जो माँ दा पल्ला फड दा  माँ दिया मंदिरा चो
जी नि जान नु करदा माँ दिया मंदिरा चो


( ਛੱਡ ਕੇ ਦੁਨੀਆਂਦਾਰੀ ਮਾਂ ਅਸੀਂ, ਦਰ ਤੇਰੇ ਤੇ ਆ ਗਏ
ਬਈ, ਹੱਥਾਂ ਦੇ ਵਿੱਚ ਸੂਹੇ ਝੰਡੇ,,, )
ਹੱਥਾਂ ਦੇ ਵਿੱਚ ਸੂਹੇ ਝੰਡੇ, ਮਨ ਵਿੱਚ ਧਾਰੀ ਸ਼ਰਧਾ,
ਮਾਂ ਦਿਆਂ ਮੰਦਿਰਾਂ 'ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ 'ਚੋਂ ll

ਬਾਹਰ ਦੁਕਾਨਾਂ ਵਾਲੇ ਸਾਰੇ, ਤੇਰੀਆਂ ਭੇਟਾਂ ਲਾਉਂਦੇ
ਮਾਂ, ਕਹਿਣ ਉਹ ਸਭਨੂੰ ਜੈ ਜੈ ਬੋਲੋ ll,
ਕੋਈ ਜਦੋਂ ਚੜ੍ਹਾਈਆਂ ਚੜ੍ਹਦਾ, ਮਾਂ ਦਿਆਂ ਮੰਦਿਰਾਂ 'ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ 'ਚੋਂ ll

ਮੇਨ ਗੇਟ ਤੇ ਟੱਲ ਵਜਾ ਕੇ, ਜਦੋ ਅੰਦਰ ਨੂੰ ਜਾਈਏ
ਬਈ, ਦੂਰ ਥੱਕੇਵਾਂ ਹੋ ਜਾਏ ਐਸਾ ll,
ਨੂਰ ਇਲਾਹੀ ਵਰ੍ਹਦਾ, ਮਾਂ ਦਿਆਂ ਮੰਦਿਰਾਂ 'ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ 'ਚੋਂ ll

ਸੱਖਣੇ ਕੁੱਖ ਨੂੰ ਲਾਲ ਬਖਸ਼ਦੀ, ਬਖਸ਼ੇ ਹੀਰੇ ਮੋਤੀ
ਬਈ, ਖਾਲੀ ਕੋਈ ਨਾ ਜਾਵੇ ਜੋ ਵੀ ll,
ਦਿਲੋਂ ਹਾਜ਼ਰੀ ਭਰਦਾ, ਮਾਂ ਦਿਆਂ ਮੰਦਿਰਾਂ 'ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ 'ਚੋਂ ll

ਦੀਨ ਦੁੱਖੀ ਦਾ ਦਰਦ ਵੰਡਾਵੇ, ਜੱਗ ਜੰਨਣੀ ਕਲਿਆਣੀ
ਬਈ, ਬੇਗੌ ਵਾਲੀਆ ਤਰ ਓਹ ਜਾਂਦਾ ll,
ਜੋ ਮਾਂ ਦਾ ਪੱਲ੍ਹਾ ਫੜ੍ਹਦਾ, ਮਾਂ ਦਿਆਂ ਮੰਦਿਰਾਂ 'ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ 'ਚੋਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (426 downloads)