पौणाहारी उड गया मोर बनके

पौणाहारी उड गया मोर बनके ओहनू बल सी उड़न दा
गुफा वाला उड़ गया मोर बनके ओहनू बल सी उड़न दा
बल सी उड़न दा,बल सी उड़न दा,ओहनू बल सी उड़न दा,
पौणाहारी उड गया मोर बनके......

भुड़ी रतनो माँ ने ,सी जद बोली लाई,
बाहारा साल दी रोटी,सारी कड़ दिखाई,
वे मैं भूल गई बचिया,रतनो तरले पाउंदी,
वे ना पाई विछोड़े नेनो नीर बहाउंदी
जोगी नु मनावे,बाहों फड फड के ओहनू बल उड़न दा
पौणाहारी उड गया मोर बनके

अजमत लेन दी खातिर,तीलियों गोरख आया,
बन जा सेवक मेरा,उसने हुकम चलाया,
जबरन काना दे विच मुंदरा पावन लगिया
वगिया दूध दिया धारा वेख  घबरान लगिया
खड गया जोगी अग्गे,हिक तनके,ओहनू बल उड़न दा
पौणाहारी उड गया मोर बनके

गोरखनाथ घमंडी,कहंदा गल सुन मेरी,
दूध नाल भर दे चपकी ,देखा शक्ति तेरी,
थापी ओसरगा नु बालक नाथ ने दिती
खो खो पीवन चेले दूध नल भर गई चपकी
पा लिया ऐ गेरा,चितचोर बनके ओहनू बल उड़न दा
पौणाहारी उड गया मोर बनके

उड़िया बालक पीछेअर्थी मार उधारी
होइया मेला दोहा दा पुजे दुनिया सारी,
लगदा चेत महिना,एस गुफा ते मेला,
आ जो करलो भगतो दर्शन पौना दा वेहला
भगता दे सिर अवे लोर बनके ओहनू बल उड़न दा
पौणाहारी उड गया मोर बनके



ਪੌਣਾਹਾਰੀ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ
ਗੁਫਾ ਵਾਲਾ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ
ਬਲ ਸੀ ਉੱਡਣ ਦਾ, ਬਲ ਸੀ ਉੱਡਣ ਦਾ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

ਬੁੱਢੜੀ ਰਤਨੋ ਮਾਂ ਨੇ,,,,,ਜੈ ਹੋ, ਸੀ ਜਦ ਬੋਲੀ ਲਾਈ,,,,,ਜੈ ਹੋ
ਬਾਰਾਂ ਸਾਲ ਦੀ ਰੋਟੀ,,,,,ਜੈ ਹੋ, ਸਾਰੀ ਕੱਢ ਦਿਖਾਈ,,,,,ਜੈ ਹੋ
ਵੇ ਮੈਂ ਭੁੱਲ ਗਈ ਬੱਚਿਆਂ,,,,,ਜੈ ਹੋ, ਰਤਨੋ ਤਰਲੇ ਪਾਉਂਦੀ,,,,, ਜੈ ਹੋ
ਵੇ ਨਾ ਪਾਈਂ ਵਿਛੋੜੇ,,,,, ਜੈ ਹੋ, ਨੈਨੋ ਨੀਰ ਬਹਾਉਂਦੀ--------
ਜੋਗੀ ਨੂੰ ਮਨਾਵੇ, ਬਾਹੋਂ ਫੜ ਫੜ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,


ਅਜਮਤ ਲੈਣ ਦੀ ਖਾਤਿਰ,,,,,ਜੈ ਹੋ, ਟਿਲਿਓਂ ਗੋਰਖ ਆਇਆ,,,,, ਜੈ ਹੋ
ਬਣ ਜਾ ਸੇਵਕ ਮੇਰਾ,,,,,ਜੈ ਹੋ, ਉਸਨੇ ਹੁਕਮ ਚਲਾਇਆ,,,,, ਜੈ ਹੋ
ਜਬਰਨ ਕੰਨਾਂ ਦੇ ਵਿਚ,,,,,ਜੈ ਹੋ, ਮੁੰਦਰਾਂ ਪਾਵਣ ਲੱਗਿਆ,,,,, ਜੈ ਹੋ
ਵਗੀਆਂ ਦੁੱਧ ਦੀਆ ਧਾਰਾਂ,,,,ਜੈ ਹੋ, ਵੇਖ ਘਬਰਾਵਣ ਲੱਗਿਆ-------
ਖੜ ਗਿਆ ਜੋਗੀ ਅੱਗੇ, ਹਿੱਕ ਤਨ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

ਗੋਰਖ ਨਾਥ ਘਮੰਡੀ,,,,,ਜੈ ਹੋ, ਕਹਿੰਦਾ ਗੱਲ ਸੁਣ ਮੇਰੀ,,,,, ਜੈ ਹੋ
ਦੁੱਧ ਨਾਲ ਭਰ ਦੇ ਚਿੱਪੀ,,,,ਜੈ ਹੋ, ਦੇਖਾਂ ਸ਼ਕਤੀ ਤੇਰੀ,,,,, ਜੈ ਹੋ
ਥਾਪੀ ਔਂਸਰ ਗਾਂ ਨੂੰ,,,,,ਜੈ ਹੋ, ਬਾਲਕ ਨਾਥ ਨੇ ਦਿੱਤੀ,,,,, ਜੈ ਹੋ
ਖੋਹ ਖੋਹ ਪੀਵਣ ਚੇਲੇ,,,,,ਜੈ ਹੋ, ਦੁੱਧ ਨਾਲ ਭਰ ਗਈ ਚਿੱਪੀ---------
ਪਾ ਲਿਆ ਏ ਘੇਰਾ, ਚਿੱਤ ਚੋਰ ਬਣ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

ਉੱਡਿਆ ਬਾਲਕ ਪਿੱਛੇ,,,,,ਜੈ ਹੋ, ਅੱਥਰੀ ਮਾਰ ਉਡਾਰੀ,,,,, ਜੈ ਹੋ
ਹੋਇਆ ਮੇਲ ਦੋਹਾਂ ਦਾ,,,,,ਜੈ ਹੋ, ਪੂਜੇ ਦੁਨੀਆਂ ਸਾਰੀ,,,,, ਜੈ ਹੋ
ਲਗਦਾ ਚੇਤ ਮਹੀਨੇ,,,,,ਜੈ ਹੋ, ਏਸ ਗੁਫਾ ਤੇ ਮੇਲਾ,,,,, ਜੈ ਹੋ
ਆ ਜੋ ਕਰਲੋ ਭਗਤੋਂ,,,,,ਜੈ ਹੋ, ਦਰਸ਼ਨ ਪਾਉਣ ਦਾ ਵੇਲਾ--------
ਭਗਤਾਂ ਦੇ ਸਿਰ ਆਵੇ, ਲੋਰ ਬਣ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

download bhajan lyrics (1102 downloads)