साडे घर जगराता होया

अज रेहमत किती आंबे ने
आंबे ने माँ जगदंबे ने
ओहदे नाम ते कारज अरंम्भे ने
फुला दा हार प्रोइया
सब दें वधाईया आन  के
साडे घर जगराता होया
सब दें वधाईया आन  के

अज माँ नु घरे बुलाया ऐ,
ओहदा सुंदर भवन सजाया ऐ,
पेहला आदि गणेश मनाया ऐ,
असा तेल बूहे ते चोआया
सब दें वधाईया आन  के
साडे घर जगराता होया
सब दें वधाईया आन  के

दिल करदा ऐ भेटा गावन नु
अज नच नच ख़ुशी मनावन नु
सबना दे दिल ताई भावन नु
नजरा दी इलाही चोआ,
सब दें वधाईया आन  के
साडे घर जगराता होया
सब दें वधाईया आन  के

अज माँ ने मंगिया वर दिता
खुशिया नाल वेहडा भर दिता
हनेरे विच चानन कर दिता
असी हूँ तक हनेरा धोएया,
सब दें वधाईया आन  के
साडे घर जगराता होया
सब दें वधाईया आन  के

अज जगमग करदा मंदिर ऐ,
अज गद गद होया अंदर ऐ,
ओह गावे वीर सिकंदर ऐ,
जिहदे कर्म जगाया सोया
सब दें वधाईया आन  के
साडे घर जगराता होया
सब दें वधाईया आन  के


ਅੱਜ ਰਹਿਮਤ ਕੀਤੀ, ਅੰਬੇ ਨੇ l
ਅੰਬੇ ਨੇ ਮਾਂ, ਜਗਦੰਬੇ ਨੇ ll
*ਓਹਦੇ ਨਾਂਅ ਤੇ ਕਾਰਜ, ਅਰੰਭੇ ਨੇ,
ਫੁੱਲਾਂ ਦਾ ਹਾਰ ਪਰੋਇਆ,
ਸਭ ਦੇਣ ਵਧਾਈਆਂ, ਆਣ ਕੇ ll,
'ਸਾਡੇ ਘਰ ਜਗਰਾਤਾ lll ਹੋਇਆ,
ਸਭ ਦੇਣ ਵਧਾਈਆਂ, ਆਣ ਕੇ' l

ਅੱਜ ਮਾਂ ਨੂੰ ਘਰੇ, ਬੁਲਾਇਆ ਏ l
ਓਹਦਾ ਸੁੰਦਰ ਭਵਨ, ਸਜਾਇਆ ਏ ll
*ਪਹਿਲਾਂ ਆਦਿ ਗਣੇਸ਼, ਮਨਾਇਆ ਏ,
ਅਸਾਂ ਤੇਲ ਬੂਹੇ ਤੇ ਚੋਇਆ,
ਸਭ ਦੇਣ ਵਧਾਈਆਂ, ਆਣ ਕੇ ll,
'ਸਾਡੇ ਘਰ ਜਗਰਾਤਾ lll ਹੋਇਆ,
ਸਭ ਦੇਣ ਵਧਾਈਆਂ, ਆਣ ਕੇ' l

ਦਿਲ ਕਰਦਾ ਏ ਭੇਟਾਂ, ਗਾਵਣ ਨੂੰ l
ਅੱਜ ਨੱਚ ਨੱਚ ਖੁਸ਼ੀ, ਮਨਾਵਣ ਨੂੰ ll
*ਸਭਨਾਂ ਦੇ ਦਿਲ ਤਾਈਂ, ਭਾਵਨ ਨੂੰ,
ਨਜਰਾਂ ਦੀ ਇਲਾਹੀ ਚੋਇਆ,
ਸਭ ਦੇਣ ਵਧਾਈਆਂ, ਆਣ ਕੇ ll,
'ਸਾਡੇ ਘਰ ਜਗਰਾਤਾ lll ਹੋਇਆ,
ਸਭ ਦੇਣ ਵਧਾਈਆਂ, ਆਣ ਕੇ' l

ਅੱਜ ਮਾਂ ਨੇ ਮੰਗਿਆਂ, ਵਰ ਦਿੱਤਾ l
ਖੁਸ਼ੀਆਂ ਨਾਲ ਵੇਹੜਾ, ਭਰ ਦਿੱਤਾ ll
*ਹਨ੍ਹੇਰੇ ਵਿੱਚ ਚਾਨਣ, ਕਰ ਦਿੱਤਾ,
ਅਸੀਂ ਹੁਣ ਤੱਕ ਹਨ੍ਹੇਰਾ ਢੋਇਆ,
ਸਭ ਦੇਣ ਵਧਾਈਆਂ, ਆਣ ਕੇ ll,
'ਸਾਡੇ ਘਰ ਜਗਰਾਤਾ lll ਹੋਇਆ,
ਸਭ ਦੇਣ ਵਧਾਈਆਂ, ਆਣ ਕੇ' l

ਅੱਜ ਜਗਮਗ ਕਰਦਾ, ਮੰਦਿਰ ਏ l
ਅੱਜ ਗਦ ਗਦ ਹੋਇਆ, ਅੰਦਰ ਏ ll
*ਓਹ ਗਾਵੇ ਵੀਰ, ਸਿਕੰਦਰ ਏ,
ਜੀਹਦੇ ਕਰਮ ਜਗਾਇਆ ਸੋਇਆ,
ਸਭ ਦੇਣ ਵਧਾਈਆਂ, ਆਣ ਕੇ ll,
'ਸਾਡੇ ਘਰ ਜਗਰਾਤਾ lll ਹੋਇਆ,
ਸਭ ਦੇਣ ਵਧਾਈਆਂ, ਆਣ ਕੇ' l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (763 downloads)