लै बिंदी सिंधूर नी माएँ

लै बिंदी सिंधूर नी माएँ आह लैपा लै चूड़ियाँ,
बेह बचेया दे साहमने आ के
गला करिए गुड़ियाँ
लै बिंदी सिंधूर नी माएँ

हीरे मोती दे विच जडेया मुकट एह लिश्का मारे
माँ माँ करदे एह न थ्क्दे तेरे पुत्र वेचारे,
पा के सुहा चोला जद माँ चोंकी ते बेह जावे
भगत झोलियाँ खोल के रखदे तू मेवे वंडदी जावे
माँ पूत बोली कड़े बेह के कूट कूट खाइए चुरियाँ,
बेह बचेया दे साहमने आ के
गला करिए गुड़ियाँ
लै बिंदी सिंधूर नी माएँ


हथा दी मेहँदी एह तेरे रंग दिखावे गुडे,
भगत दे सिर हथ माँ रख के करदी कारज पुरे
तैशुला ते अड़े लै जद करदी शेर सवारी
फूल वर्साउनदे अम्बरा विचो देवते वारो वारी,
मैं बच्डा हा तू ऐ माता न वट अवे दूरियां  
बेह बचेया दे साहमने आ के
गला करिए गुड़ियाँ
लै बिंदी सिंधूर नी माएँ

जद जग देखे नूर नैना दा पापी थर थर कंबे
भगता दे लई नूर वरस्दा जांदे रंग विच रंगे,
भर लै चोंकी माँ दे दर ते चित अपने नु ला के
माँ तो  खत लै मेहरा भगता माँ दियां भेटा गा के
दिल करदा एह करदा रवुंगा दर तेरे मज्दुरियां
बेह बचेया दे साहमने आ के
गला करिए गुड़ियाँ
लै बिंदी सिंधूर नी माएँ

प्यार है माँ दा बड़ा निराला पूत कोई रूस जावे
गल नाल ला के थापना दे के पुत्र नु ओह मनावे
तेरे दर दी करदा रवेगा भजन माँ सेवादारी
तू न भूली इस बचडे नु भूल जावे दुनिया सारी,
माँ बचडे दे रिश्ते दे विच औन कदे न दूरियां
बेह बचेया दे साहमने आ के
गला करिए गुड़ियाँ
लै बिंदी सिंधूर नी माएँ

ਲੈ ਬਿੰਦੀ ਸਿੰਧੂਰ ਨੀ ਮਾਏਂ ll, ਆਹ ਲੈ ਪਾ ਲੈ, ਚੂੜੀਆਂ ll
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ l
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਹੀਰੇ ਮੋਤੀਆਂ, ਦੇ ਵਿੱਚ ਜੜ੍ਹਿਆ, ਮੁੱਕਟ ਏਹ ਲਿਸ਼ਕਾਂ ਮਾਰੇ l
ਮਾਂ ਮਾਂ ਕਰਦੇ, ਏਹ ਨਾ ਥੱਕਦੇ, ਤੇਰੇ ਪੁੱਤਰ ਬੇਚਾਰੇ ll
*ਪਾ ਕੇ ਸੂਹਾ, ਚੋਲਾ ਜਦ ਮਾਂ, ਚੌਂਕੀ ਤੇ ਬਹਿ ਜਾਵੇ*,
ਭਗਤ ਝੋਲੀਆਂ, ਖੋਲ ਕੇ ਰੱਖਦੇ, ਤੂੰ "ਮੇਵੇ ਵੰਡਦੀ ਜਾਵੇ" l
ਮਾਂ ਪੁੱਤ ਬੌਲੀ, ਕੰਢੇ ਬਹਿ ਕੇ ll, ਕੁੱਟ ਕੁੱਟ ਖਾਈਏ ਚੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਹੱਥਾਂ ਦੀ, ਮਹਿੰਦੀ ਏਹ ਤੇਰੇ, ਰੰਗ ਦਿਖਾਵੇ ਗੂੜ੍ਹੇ l
ਭਗਤ ਦੇ ਸਿਰ, ਹੱਥ ਮਾਂ ਰੱਖ ਕੇ, ਕਰਦੀ ਕਾਰਜ਼ ਪੂਰੇ ll
*ਤ੍ਰੈਸ਼ੂਲਾਂ ਤੇ, ਅੰਡੇ ਲੈ ਜਦ, ਕਰਦੀ ਸ਼ੇਰ ਸਵਾਰੀ*,
ਫ਼ੁੱਲ ਵਰਸਾਉਂਦੇ, ਅੰਬਰਾਂ ਵਿਚੋਂ, "ਦੇਵਤੇ ਵਾਰੋ ਵਾਰੀ" l
ਮੈਂ ਬੱਚੜਾ ਹਾਂ, ਤੂੰ ਏ ਮਾਤਾ ll, ਨਾ ਵੱਟ ਐਵੇਂ ਦੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਜਦ ਜੱਗ ਦੇਖੇ, ਨੂਰ ਨੈਣਾਂ ਦਾ, ਪਾਪੀ ਥਰ ਥਰ ਕੰਬੇ l
ਭਗਤਾਂ ਦੇ ਲਈ, ਨੂਰ ਵਰਸਦਾ, ਜਾਂਦੇ ਰੰਗ ਵਿੱਚ ਰੰਗੇ ll
*ਭਰ ਲੈ ਚੌਂਕੀ, ਮਾਂ ਦੇ ਦਰ ਤੇ, ਚਿੱਤ ਆਪਣੇ ਨੂੰ ਲਾ ਕੇ*,
ਮਾਂ ਤੋਂ ਖੱਟ ਲੈ, ਮੇਹਰਾਂ ਭਗਤਾ, "ਮਾਂ ਦੀਆਂ ਭੇਟਾਂ ਗਾ ਕੇ" l
ਦਿਲ ਕਰਦਾ ਏਹ, ਕਰਦਾ ਰਾਵ੍ਹਾਂਗਾ ll, ਦਰ ਤੇਰੇ ਮਜ਼ਦੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਪਿਆਰ ਹੈ ਮਾਂ ਦਾ, ਬੜਾ ਨਿਰਾਲਾ, ਪੁੱਤ ਕੋਈ ਰੁੱਸ ਜਾਵੇ l
ਗਲ਼ ਨਾਲ ਲਾ ਕੇ, ਥਾਪਣਾ ਦੇ ਕੇ, ਪੁੱਤਰ ਨੂੰ ਓਹ ਮਨਾਵੇ l
*ਤੇਰੇ ਦਰ ਦੀ, ਕਰਦਾ ਰਵ੍ਹੇਗਾ, ਭਜਨ ਮਾਂ ਸੇਵਾਦਾਰੀ*,  
ਤੂੰ ਨਾ ਭੁੱਲੀਂ, ਇਸ ਬੱਚੜੇ ਨੂੰ, "ਭੁੱਲ ਜਾਏ ਦੁਨੀਆਂ ਸਾਰੀ" l
ਮਾਂ ਬੱਚੜੇ ਦੇ, ਰਿਸ਼ਤੇ ਦੇ ਵਿੱਚ ll, ਆਉਣ ਕਦੇ ਨਾ ਦੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (576 downloads)