कल्ला ई कल्ला जावेगा

कल्ला ई कल्ला जावेगा बाई कल्ला ई कल्ला
रोवेगा पछतावेगा तू कल्ला ई कल्ला
कल्ला ई कल्ला...

तेरे औने रिश्तेदारा दुःख वेले तेथो घबराना,
आप  जिह्ना लई करदा ऐ तू किसे ने तेरा साथ निभाउना,
एह जिन्दगी दा औखा वेला कीकन फेर लंघावेगा,कल्ला ई कल्ला

चार दिना दी एह जिंदगानी दो दिन बीते दो  दिन रह गए,
बिन बंदगी दे बन्दा नाही सच सयाने सोच के केह गये,
ढीठ गया जदो रेत मेहल दा कीकन फेर बनावेगा कल्ला ई कल्ला

इक वेला ऐसा बी आउना जद होनी ने घेरा पाउना,
होनहार फिर होके रेहनी अख झपकी पंशी उड़ जाना,
एह  जिन्दगी दा औखा बेला  कीकन फेर बनावेगा कल्ला ई कल्ला


ਕੱਲਾ ਈ ਕੱਲਾ ਜਾਵੇਗਾ ਬਈ ਕੱਲਾ ਈ ਕੱਲਾ,
ਰੋਵੇਗਾ ਪਛਤਾਵੇਂਗਾ ਤੂੰ ਕੱਲਾ ਈ ਕੱਲਾ,
ਕੱਲਾ ਈ ਕੱਲਾ ਜਾਵੇਗਾ ਬਈ ਕੱਲਾ ਈ ਕੱਲਾ ।

ਤੇਰੇ ਆਉਣੇ ਰਿਸ਼ਤੇਦਾਰਾਂ,ਦੁੱਖ ਵੇਲੇ ਤੈਥੋਂ ਘਬਰਾਉਣਾ,
ਆਪ ਜਿਹਨਾਂ ਲਈ ਕਰਦਾ ਏ ਤੂੰ, ਕਿਸੇ ਨਾ ਤੇਰਾ ਸਾਥ ਨਿਭਾਉਣਾ,
ਇਹ ਜਿੰਦਗੀ ਦਾ ਔਖਾ ਵੇਲਾ, ਕੀਕਣ ਫੇਰ ਲੰਘਾਵੇਗਾ ਤੂੰ ਕੱਲਾ ਈ ਕੱਲਾ,
ਕੱਲਾ ਈ ਕੱਲਾ ਜਾਵੇਗਾ ਬਈ ਕੱਲਾ ਈ ਕੱਲਾ ।

ਚਾਰ ਦਿਨਾਂ ਦੀ ਇਹ ਜਿੰਦਗਾਨੀ,ਦੋ ਦਿਨ ਬੀਤੇ ਦੋ ਦਿਨ ਰਹਿ ਗਏ,
ਬਿਨ ਬੰਦਗੀ ਦੇ ਬੰਦਾ ਨਾਹੀਂ, ਸੱਚ ਸਿਆਣੇ ਸੋਚ ਕੇ ਕਹਿ ਗਏ,
ਢੱਠ ਗਿਆ ਜਦੋਂ ਰੇਤ ਮਹਿਲ ਦਾ, ਕੀਕਣ ਫੇਰ ਬਣਾਵੇਗਾ ਤੂੰ ਕੱਲਾ ਈ ਕੱਲਾ,
ਕੱਲਾ ਈ ਕੱਲਾ ਜਾਵੇਗਾ ਬਈ ਕੱਲਾ ਈ ਕੱਲਾ ।

ਇਕ ਵੇਲਾ ਐਸਾ ਵੀ ਆਉਣਾ,ਜਦ ਹੋਣੀ ਨੇ ਘੇਰਾ ਪਾਉਣਾ,
ਹੋਣਹਾਰ ਫਿਰ ਹੋਕੇ ਰਹਿਣੀ,ਅੱਖ ਝਪਕੀ ਪੰਛੀ ਉੱਡ ਜਾਣਾ,
ਇਹ ਜਿੰਦਗੀ ਦਾ ਔਖਾ ਵੇਲਾ, ਕੀਕਣ ਫੇਰ ਲੰਘਾਵੇਗਾ ਤੂੰ ਕੱਲਾ ਈ ਕੱਲਾ,
ਕੱਲਾ ਈ ਕੱਲਾ ਜਾਵੇਗਾ ਬਈ ਕੱਲਾ ਈ ਕੱਲਾ ।


ਫਤਿਹ ਸ਼ਾਸਤਰੀ ਦਿੜ੍ਹਬਾ
97793-64236
श्रेणी
download bhajan lyrics (230 downloads)