ਲੱਗੀਆਂ ਪ੍ਰੇਮ ਦੀਆ ਅੱਖੀਆਂ ਨੀ ਮਾਂ ਨਾਲ ਪੌਣਹਾਰੀ ਦੇ

ਲੱਗੀਆਂ ਪ੍ਰੇਮ ਦੀਆ ਅੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ
ਨਾਲ ਪੌਣਹਾਰੀ ਦੇ, ਨਾਲ ਦੁੱਧਾਧਾਰੀ ਦੇ
ਪਾਈਆਂ ਮੈਂ ਪ੍ਰੀਤਾਂ ਪੱਕੀਆਂ ਨੀ ਮਾਂ ਨਾਲ ਪੌਣਹਾਰੀ ਦੇ

ਯੋਗੀ ਮੇਰਾ ਚਿਮਟੇ ਵਾਲਾ
ਚਿਮਟਾ ਲਿਆ ਦੇ ਮੇਰੀ ਮਾਂ ਨਾਲ ਪੌਣਹਾਰੀ ਦੇ

ਯੋਗੀ ਮੇਰਾ ਸਿੰਗੀਆਂ ਵਾਲਾ
ਸਿੰਗੀਆਂ ਲਿਆ ਦੇ ਮੇਰੀ ਮਾਂ ਨਾਲ ਪੌਣਹਾਰੀ ਦੇ

ਜੋਗੀ ਮੇਰਾ ਗਊਆਂ ਵਾਲਾ
ਮੈਨੂੰ ਵੀ ਮੰਗਵਾ ਦੇ ਮੇਰੀ ਮਾਂ ਨਾਲ ਪੌਣਹਾਰੀ ਦੇ

ਯੋਗੀ ਮੇਰਾ ਝੋਲੀ ਵਾਲਾ
ਝੋਲੀ ਸਿਵਾਂ ਦੇ ਮੇਰੀ ਮਾਂ ਨਾਲ ਪੌਣਹਾਰੀ ਦੇ

ਯੋਗੀ ਮੇਰਾ ਧੂਣੇ ਵਾਲਾ
ਧੂਣਾ ਧੁਖਾ ਦੇ ਮੇਰੀ ਮਾਂ ਨਾਲ ਪੌਣਹਾਰੀ ਦੇ
download bhajan lyrics (1202 downloads)